Saturday, March 28, 2026

ਪੰਜ ਜਥੇਦਾਰਾਂ ਨੇ `ਨਾਨਕ ਸ਼ਾਹ ਫਕੀਰ` ਫਿਲਮ ਰਲੀਜ਼ ਕਰਨ ਲਈ ਬਜ਼ਿੱਦ ਹਰਿੰਦਰ ਸਿੰਘ ਨੂੰ ਪੰਥ `ਚੋਂ ਛੇਕਿਆ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੇ `ਨਾਨਕ ਸ਼ਾਹ ਫਕੀਰ` ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ Akal Takhat1ਨੂੰ ਪੰਥ ਵਿਚੋਂ ਛੇਕਣ ਦਾ ਐਲਾਨ ਕੀਤਾ ਹੈ।ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਇਕੱਤਰਤਾ ਹੋਈ।ਜਿਸ ਵਿੱਚ `ਨਾਨਕ ਸ਼ਾਹ ਫਕੀਰ` ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਵਲੋਂ ਤਿਆਰ ਕਰਾਈ ਗਈ ਵਿਵਾਦਿਤ ਫਿਲਮ ਕਾਰਨ ਵਿਸ਼ਵ ਭਰ ਦੀਆਂ ਸਿੱੱਖ ਸੰਗਤਾਂ ਵਿੱਚ ਪੇਦਾ ਹੋਏ ਭਾਰੀ ਰੋਸ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਫਿਲਮ ਨੂੰ ਰਿਲੀਜ਼ ਕਰਨ ਉਤੇ ਪੂਰਨ ਰੂਪ `ਚ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਇਸ ਸਬੰਧੀ ਪਹਿਲਾਂ ਜਾਰੀ ਹੋਈਆਂ ਸਾਰੀਆਂ ਹੀ ਪੱਤਰਕਾਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ।ਲੇਕਿਨ ਇਸ ਦੇ ਬਾਵਜੂਦ ਪੰਥ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਦਿਆਂ ਹਰਿੰਦਰ ਸਿੰਘ ਕਾਨੂੰਨੀ ਹੱਥਕੰਡੇ ਵਰਤ ਕੇ 13 ਅਪ੍ਰੈਲ 2018 ਨੂੰ ਫਿਲਮ ਰਿਲੀਜ਼ ਕਰਨ ਲਈ ਬਜ਼ਿੱਦ ਹੈ, ਜੋ ਸਿੱਖ ਕੌਮ ਦਾ ਘਾਣ ਕਰਵਾਉਣ ਲਈ ਰਚੀ ਗਈ ਇੱਕ ਕੋਝੀ ਸਾਜ਼ਿਸ਼ ਦਾ ਹਿੱਸਾ ਹੈ।ਇਸ ਤੋਂ ਪਹਿਲਾਂ ਵੀ ਸਿੱਖੀ ਭੇਖ ਵਿੱਚ ਨਰਕਧਾਰੀਆਂ ਨੇ 1978 ਦੀ ਵਿਸਾਖੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਖੂਨ ਦੀ ਹੋਲੀ ਖੇਡੀ ਜਿਸ ਦੇ ਗੰਭੀਰ ਨਤੀਜੇ ਨਿਕਲੇ।ਹਰਿੰਦਰ ਸਿੰਘ ਵੀ ਮੁੜ ਸਿੱਖਾਂ ਦਾ ਖੂਨ ਡੋਲਣ ਲਈ ਰਚੀ ਗਈ ਸਾਜਿਸ਼ ਦਾ ਇੱਕ ਮੋਹਰਾ ਬਣ ਕੇ ਨਿੰਦਣਯੋਗ ਰੋਲ ਨਿਭਾਅ ਰਿਹਾ ਹੈ ਜੋ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਫਿਲਮ ਨੂੰ ਰਿਲੀਜ਼ ਕਰਨ ਲਈ ਬਜ਼ਿੱਦ ਹੈ।ਇਸ ਲਈ ਪੰਜ ਜਥੇਦਾਰਾਂ ਨੇ ਹਰਿੰਦਰ ਸਿੰਘ ਦੇ ਹੱਠੀ ਵਤੀਰੇ ਨੂੰ ਵੇਖਦਿਆਂ ਉਸ ਨੂੰ ਪੰਥ ਵਿੱਚੋ ਛੇਕਣ ਦਾ ਐਲਾਨ ਕੀਤਾ ਹੈ।ਉਨਾਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਹਰਿੰਦਰ ਸਿੰਘ ਨਾਲ ਕਿਸੇ ਕਿਸਮ ਦੀ ਵੀ ਕੋਈ ਸਮਾਜਿਕ, ਧਾਰਮਿਕ ਅਤੇ ਰੋਟੀ-ਬੇਟੀ ਦੀ ਸਾਂਝ ਨਾ ਰੱਖਣ।
    ਜਥੇਦਾਰਾਂ ਨੇ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਪ੍ਰਧਾਨ ਸ਼ੋ੍ਰਮਣੀ ਗੁ:ਪ੍ਰ:ਕਮੇਟੀ, ਪ੍ਰਧਾਨ ਦਿੱਲੀ ਸਿੱਖ ਗੁ:ਪ੍ਰ:ਕਮੇਟੀ ਤੇ ਸਿੱਖ ਸੰਸਦ ਮੈਂਬਰਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਤੁਰੰਤ ਮਿਲ ਕਿ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਉਣ ਤੇ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਉਠਾਉਣ ਲਈ ਕਿਹਾ ਹੈ, ਜੇਕਰ ਫਿਰ ਵੀ ਸਰਕਾਰ ਵਲੋਂ ਫਿਲਮ ’ਤੇ ਪਾਬੰਧੀ ਨਹੀ ਲਗਾਈ ਜਾਂਦੀ ਤਾਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਜਿੰਮੇਵਾਰ ਹੋਣਗੀਆਂ।ਜੇਕਰ ਕੋਈ ਵੀ ਇਹ ਫਿਲਮ ਆਪਣੇ ਸਿਨੇਮੇ ਘਰ ਵਿੱਚ ਰਿਲੀਜ਼ ਕਰਦਾ ਹੈ ਤਾਂ ਉਹ ਸਿਨੇਮਾ ਦੇ ਹੋਣ ਵਾਲੇ ਨੁਕਸਾਨ ਦਾ ਖੁਦ ਜਿੰਮੇਵਾਰ ਹੋਵੇਗਾ।
    ਪੰਜ ਜਥੇਦਾਰਾਂ ਵਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਸ਼ਾਂਤਮਈ ਢੰਗ ਨਾਲ ਫਿਲਮ ਦਾ ਵਿਰੋਧ ਕਰਨ ਤੇ ਫਿਲਮ ਦਾ ਮੁਕੰਮਲ ਰੂਪ ਵਿੱਚ ਬਾਈਕਾਟ ਕਰਨ।

Check Also

ਉੱਘੇ ਲੋਕਧਾਰਾ ਸ਼ਾਸਤਰੀ ਡਾ. ਰਣਜੀਤ ਸਿੰਘ ਬਾਜਵਾ ਦਾ ਦਿਹਾਂਤ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਲੋਕਧਾਰਾ, ਸਭਿਆਚਾਰ ਅਤੇ ਸਾਹਿਤ ਜਗਤ ਨੂੰ ਉਸ …

Leave a Reply