Saturday, September 21, 2024

ਪੋਲੀਟੀਕਲ ਸਾਇੰਸ ਵਿਭਾਗ ਨੇ ਕਰਵਾਈ ਕਵਿਜ਼ ਪ੍ਰਤੀਯੋਗਤਾ

ਸੁਜਾਨਪੁਰ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਪੋਲੀਟੀਕਲ ਸਾਇੰਸ ਵਿਭਾਗ ਵਲੋਂ  ਕਵਿੱਜ PPN1204201811ਪ੍ਰਤੀਯੋਗਤਾ ਕਰਵਾਈ ਗਈ ਜਿਸ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਭੁਪਿੰਦਰ ਕੌਰ ਵਲੋਂ ਕੀਤਾ ਗਿਆ।ਇਸ ਮੌਕੇ ਦੇ ਵਿਭਾਗ ਦੇ ਸਹਾਇਕ ਪੋ੍ਰਫੈਸਰ ਡਾ. ਅਰਜੁਨ ਸਿੰਘ ਵਲੋਂ ਪ੍ਰੋਗਰਾਮ ਦਾ ਸੰਚਾਲਨ ਅਧੁਨਿਕ ਤਕਨੀਕਾਂ ਨਾਲ ਕੀਤਾ ਗਿਆ ਅਤੇ ਕਾਲਜ ਦੀਆਂ 4 ਟੀਮਾਂ ਨੇ ਇਸ ਪ੍ਰਤੀਯੋਗਤਾ ਵਿਚ ਭਾਗ ਲਿਆ ਜਿੰਨਾਂ ਨੁੂੰ ਰਾਜਨੀਤੀ ਸ਼ਾਸ਼ਤਰ ਵਿਸ਼ੇ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਗਏ ਅਤੇ ਟੀਮ ਏ ਜੇਤੂ ਰਹੀ।ਇਸ ਟੀਮ ਵਿਚ ਤਜਿੰਦਰ ਸਿੰਘ, ਪ੍ਰਿੰਸ ਬਾਲਾ, ਮੁਕੇਸ਼ ਕੁਮਾਰ ਅਤੇ ਸਵੀਟੀ ਸਾਮਿਲ ਸਨ।
           ਪ੍ਰਿੰਸੀਪਲ ਭੁਪਿੰਦਰ ਕੋਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਅਰਥੀਆਂ ਦੀ ਪ੍ਰਤਿੱਭਾ ਨੂੰ ਨਿਖਾਰਣ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਅਜਿਹੇ ਪ੍ਰੋਗਰਾਮ ਕਾਫੀ ਕਾਰਗਾਰ ਸਿੱਧ ਹੋ ਸਕਦੇ ਹਨ।ਉਨ੍ਹਾਂ ਨੇ ਜੇਤੂ ਟੀਮ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਤੇ ਸਹਾਇਕ ਪ੍ਰੋਫੈਸਰ ਸੁਖਜਿੰਦਰ ਕੌਰ, ਪ੍ਰੋ. ਗੁਰਪ੍ਰਤਾਪ ਸਿੰਘ, ਉਮ ਪ੍ਰਕਾਸ਼ ਪੰਕਜ, ਰੁਚੀ ਮਹਾਜਨ, ਗੁਰਜੀਤ ਕੌਰ, ਇੰਦੂ ਬਾਲਾ, ਸੁਖਦੀਪ ਕੌਰ, ਦੋਹਿਤਾ, ਸੀਤਲ ਮਹਾਜਨ, ਭਾਵਨਾ, ਤਨੂ ਸਲਾਰੀਆ, ਨੇਹਾ ਹਰਚੰਦ, ਸਵੇਤਾ ਕਾਲੜਾ, ਵਨੀਤਾ ਸੈਣੀ, ਪ੍ਰੀਆ ਸਹਿਗਲ, ਸਾਲੂ ਦੇਵੀ, ਕਮਲਜੀਤ ਕੌਰ, ਨੀਰਜ ਕੁਮਾਰ ਹਾਜ਼ਰ ਸਨ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply