ਸਮਰਾਲਾ, 16 ਅਪ੍ਰੈਲ (ਪੰਜਾਬ ਪੋਸਟ- ਕੰਗ) – ਪਹਿਲੀਆਂ ਨੈਸ਼ਨਲ ਗੇਮਜ਼ ਜੋ ਬੀਤੇ ਦਿਨੀ ਚੰਡੀਗੜ੍ਹ ਵਿਖੇ ਸਮਾਪਤ ਹੋਈਆਂ।ਜਿਸ ਵਿੱਚ ਦੇਸ਼ ਭਰ ਤੋਂ 30 ਸਾਲ ਤੋਂ ਲੈ ਕੇ 85 ਸਾਲ ਦੇ ਉਮਰ ਵਰਗ ਤੱਕ ਦੇ ਮਾਸਟਰਜ਼ ਖਿਡਾਰੀਆਂ ਦੇ ਐਥਲੈਟਿਕਸ ਈਵੈਂਟਸ ਕਰਵਾਏ ਗਏ ਬੜੇ।ਇਨ੍ਹਾਂ ਖੇਡਾਂ ਵਿੱਚ ਸਮਰਾਲਾ ਇਲਾਕੇ ਦੇ ਖਿਡਾਰੀਆਂ ਨੇ ਵੀ ਭਾਗ ਲੈ ਕੇ ਅਹਿਮ ਪ੍ਰਾਪਤੀਆਂ ਕੀਤੀਆਂ।ਖੇਡਾਂ ਵਿੱਚ 70 ਪਲੱਸ ਗਰੁੱਪ ਵਿੱਚ ਪਿੰਡ ਮਾਦਪੁਰ ਦੇ ਹਰਭਜਨ ਸਿੰਘ ਮਾਦਪੁਰ ਨੇ 400 ਮੀਟਰ ਤੇ 800 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗਾ ਹਾਸਲ ਕੀਤਾ ਅਤੇ 200 ਮੀਟਰ ਤੇ ਰੀਲੇਅ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਬੱਲੇ ਬੱਲੇ ਕਰਵਾਈ।50 ਪਲੱਸ ਉਮਰ ਗਰੁੱਪ ਵਿੱਚ ਪਿੰਡ ਲੋਪੋਂ ਦੇ ਐਥਲੀਟ ਹਰਜਿੰਦਰ ਸਿੰਘ ਲੋਪੋਂ ਨੇ 400 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗਾ ਆਪਣੀ ਝੋਲੀ ਵਿੱਚ ਪਾਇਆ ਅਤੇ 200 ਮੀਟਰ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਇਲਾਕੇ ਦਾ ਮਾਣ ਵਧਾਇਆ।ਮਾਸਟਰ ਦਲਜੀਤ ਸਿੰਘ ਸਮਰਾਲਾ ਨੇ 45+ ਵਿੱਚ 5 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਭਾਗ ਲੈਂਦਿਆਂ ਤੀਸਰਾ ਸਥਾਨ ਪ੍ਰਾਪਤ ਕੀਤਾ। ਸਮਰਾਲਾ ਇਲਾਕਾ ਦੇ ਇਹ ਐਥਲੀਟ ਪਿਛਲੇ ਕਈ ਸਾਲਾਂ ਤੋਂ ਖੇਡਾਂ ਵਿੱਚ ਅਹਿਮ ਪ੍ਰਾਪਤੀਆਂ ਕਰਦੇ ਆ ਰਹੇ ਹਨ ਅਤੇ ਨੌਜਵਾਨਾਂ ਲਈ ਵੀ ਰਾਹ ਦਿਸੇਰਾ ਹਨ ਕਿ ਨੌਜਵਾਨ ਵੀ ਇਨ੍ਹਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਖੇਡਾਂ ਨੂੰ ਅਪਣਾਉਣ ਤੇ ਦੇਸ਼ ਦਾ ਨਾਮ ਉਚਾ ਚੁੱਕਣ। ਖਿਡਾਰੀਆਂ ਨੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਨੂੰ ਬਣਦਾ ਮਾਣ ਸਨਮਾਨ ਸਰਕਾਰ ਵੱਲੋਂ ਦੇਣਾ ਚਾਹੀਦਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …