Friday, November 22, 2024

18ਵਾਂ ਸਲਾਨਾ ਵਿਸਾਖੀ ਮੇਲਾ ਤੇ ਧਰਮਿਕ ਪ੍ਰੋਗਰਾਮ ਕਰਵਾਇਆ

ਫਿਲਮੀ ਕਲਾਕਾਰ ਕਰਮਜੀਤ ਅਨਮੋਲ ਦਾ ਵਿਸ਼ੇਸ਼ ਸਨਮਾਨ

PPN1604201813ਸਮਰਾਲਾ, 16 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਜਿੰਦਾ ਪੀਰ ਖਵਾਜਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 18ਵਾਂ ਸਲਾਨਾ ਭੰਡਾਰਾ, ਵਿਸਾਖੀ ਮੇਲਾ ਸੰਤ ਬਾਬਾ ਮਨਜੋਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਮੇਲੇ ਦੀ ਮੁੱਖ ਪ੍ਰਬੰਧਕਾ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਜੋੜ ਮੇਲੇ ਸ਼ੁਰੂਆਤ ਨਿਸ਼ਾਨ ਸਾਹਿਬ ਦੀ ਰਸਮ ਨਾਲ ਸਵੇਰੇ 8 ਵਜੇ ਕੀਤੀ ਗਈ।ਉਪਰੰਤ ਪੰਜਾਬ ਦੇ ਮਸ਼ਹੂਰ ਗਾਇਕ ਸਾਬਰ ਚੌਹਾਨ ਨੇ ‘ਸਾਈਂ ਦੇ ਦਰਸ਼ਨ ਪਾ ਕੇ ਮੈਂ ਕਮਲੀ ਹੋਈ’ ਨਾਲ ਸਭਿਆਚਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਪਰੰਤ ਕਰਨੈਲ ਸਿਵੀਆ ਨੇ ‘ਸਾਰੀ ਉਮਰ ਨਹੀਂ ਲਾ ਸਕਦੇ ਕਰਜਾ ਮਾਵਾਂ ਦਾ’, ਭੁਪਿੰਦਰ ਬੱਬਲ ਨੇ ‘ ਮਾਰ ਦਾ ਦਮਾਮੇ ਜੱਟ ਮੇਲੇ ਆ ਗਿਆ, ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ, ਮਹਿੰਦੀ ਤੋਂ ਇਲਾਵਾ ਪੰਜਾਬੀ ਸਭਿਆਚਾਰ ਨਾਲ ਜੋੜਨ ਵਾਲੇ ਗੀਤ ਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਵਾਈਸ ਆਫ ਪੰਜਾਬ ਜੇਤੂ ਗੁਰਕੀਰਤ ਰਾਏ ਨੇ ਜੁਗਨੀ, ਦਮਾ ਦਮ ਮਸਤ ਕਲੰਦਰ ਆਦਿ ਤੋਂ ਇਲਾਵਾ ਆਪਣੇ ਹੋਰ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸੁਖੀ ਸਰਾਓ ਨੇ ‘ਬੰਦ ਕਰੋ ਧੀਆਂ ਨੂੰ ਮਾਰਨਾ’ ਆਦਿ ਤੋਂ ਇਲਾਵਾ ਕੁਲਵਿੰਦਰ ਬਾਜਵਾ, ਸੋਨੂੰ ਸਮਰਾਲਾ, ਸਾਹਿਦ ਅਨਮੋਲ, ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ ਨੇ ਬਾਬਾ ਜੀ ਦਾ ਗੁਣਗਾਣ ਕੀਤਾ ਅਤੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਇਸ ਮੌਕੇ ਪੰਜਾਬੀ ਫਿਲਮਾਂ ਦੇ ਸਫਲ ਕਲਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਦਾ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਜੀ ਦੇ ਦਰਬਾਰ `ਤੇ `ਚਾਦਰ ਦੀ ਰਸਮ ਅਤੇ ਪਵਿੱਤਰ ਬੇੜਾ ਤਾਰਨ ਦੀ ਰਸਮ ਵੀ ਕੀਤੀ ਗਈ।ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਗਗਨਦੀਪ ਸਿੰਘ ਵਿਰਕ ਏ.ਡੀ.ਸੀ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਚੇਅਰਮੈਨ ਪੰਜਾਬ ਮੰਡੀ ਬੋਰਡ, ਕਰਨਵੀਰ ਸਿੰਘ ਢਿੱਲੋਂ ਯੂਥ ਕਾਂਗਰਸੀ ਆਗੂ, ਹਰਪਾਲ ਸਿੰਘ ਪੰਜੇਟਾ ਨਾਇਬ ਤਹਿਸੀਲਦਾਰ, ਬਾਬਾ ਅਲੀ (ਚਹਿਲਾਂ ਵਾਲੇ), ਹਰਜਿੰਦਰ ਸਿੰਘ ਭੁੱਟੋ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ, ਗੁਰਮਿੰਦਰ ਸਿੰਘ ਸਮਰਾ, ਬਾਬਾ ਬਲਕਾਰ ਸਿੰਘ, ਸਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ 2 ਲੁਧਿਆਣਾ, ਕਾਮਰੇਡ ਅਮਰ ਨਾਥ ਕੂਮਕਲਾਂ, ਬੂਟਾa ਸਿੰਘ ਰਾਮਗੜ੍ਹ, ਗੁਰਪ੍ਰੀਤ ਸਿੰਘ ਕਟਾਣੀ ਕਬੱਡੀ ਖਿਡਾਰੀ, ਨੀਲਾ ਬਾਈ ਸਾਹਨੇਵਾਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ  ਸ਼ਿਰਕਤ ਕੀਤੀ। ਅਖੀਰ ਵਿੱਚ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
 ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬਾਬਾ ਮਨਜੋਤ ਸਿੰਘ ਗਰੇਵਾਲ ਸਰਪ੍ਰਸਤ, ਮਾਤਾ ਸਤਨਾਮ ਕੌਰ, ਗੁਰਤੇਜ ਸਿੰਘ ਜਲੂਰ, ਹਰਜਿੰਦਰ ਸਿੰਘ ਭੁੱਟੋ, ਬੰਟੀ, ਦਲੇਰ ਸਿੰਘ ਕਟਾਣੀ, ਲੱਕੀ ਰਾਏਕੋਟ,  ਗੁਰਮੁੱਖ ਸਿੰਘ ਚੱਕ ਸਰਾਏਂ ਤੋਂ ਇਲਾਵਾ ਹੋਰ ਵੀ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply