Saturday, August 2, 2025
Breaking News

ਕੱਠੂਆ ਤੇ ਉਨਾਵ ਘਟਨਾਵਾਂ ਦੀ ਲੇਖਕ ਭਾਈਚਾਰੇ ਵੱਲੋਂ ਨਿੱਖੇਧੀ

ਜਿਲ੍ਹਾ ਲਾਇਬ੍ਰੇਰੀ `ਚ ਹੋਇਆ ਸਾਹਿਤਕ ਸਮਾਗਮ

PPN1704201805ਅੰਮ੍ਰਿਤਸਰ, 17 ਅਪਰੈਲ (ਪਂੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ `ਚ ਪੰਜਾਬੀ ਸਹਿਤ ਸੰਗਮ ਵੱਲੋਂ ਕਰਵਾਏ ਜਾਣ ਵਾਲੇ `ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੀ ਲੜੀ ਤਹਿਤ ਵਿਸ਼ੇਸ਼ ਸਾਹਿਤਕ ਸਮਾਗਮ ਰਚਾਇਆ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ `ਚ ਪਿਛਲੇ ਦਿਨੀਂ ਕੱਠੂਆ ਅਤੇ ਉਨਾਵ `ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਦੀ ਨਿੱਖੇਧੀ ਕੀਤੀ ਗਈ।ਪੰਜਾਬੀ ਸ਼ਾਇਰ ਮਲਵਿੰਦਰ ਦੀ ਤਰਤੀਬ ਤੋਂ ਬਾਅਦ ਸਰਬਜੀਤ ਸੰਧੂ ਅਤੇ ਲਾਇਬ੍ਰੇਰੀਅਨ ਪ੍ਰਭਜੋਤ ਕੌਰ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਾਹਿਤਕ ਸਮਾਗਮ `ਚ ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਨਿਰਮਲ ਅਰਪਨ, ਡਾ. ਇਕਬਾਲ ਕੌਰ ਸੌਂਧ, ਅਰਤਿੰਦਰ  ਸੰਧੂ ਅਤੇ ਪ੍ਰਿੰ: ਸੇਵਾ ਸਿੰਘ ਕੌੜਾ ਆਦਿ ਵਿਦਵਾਨਾਂ ਨੇ ਕਠੂਆ ਅਤੇ ਉਨਾਵੀ `ਚ ਵਾਪਰੀਆਂ ਹੌਲਨਾਕ ਤੇ ਮਨੁੱਖਤਾ ਨੂੰ ਸ਼ਰਮਸ਼ਾਰ ਕਰਦੀਆਂ ਘਟਨਾਵਾਂ `ਤੇ ਚਿੰਤਾ ਜਾਇਰ ਕਰਦਿਆ ਅਜਿਹੇ ਮਾਮਲਿਆਂ `ਚ ਰਾਜਨੀਤਕ ਆਗੂਆਂ ਦੀ ਭੂਮੀਕਾ ਦੀ ਨਿੱਖੇਧੀ ਕੀਤੀ। ਉਹਨਾਂ ਅਜਿਹੇ ਅਪਰਾਧਿਕ ਮਾਮਲਿਆਂ `ਚ ਸ਼ਾਮਿਲ ਦੋਸ਼ੀਆਂ ਨੂੰ ਸਖਤ ਸਜਾਵਾਂ ਦੀ ਮੰਗ ਕਰਦਿਆਂ ਅਜਿਹੀਆਂ ਸਮਾਜ ਵਿਰੋਧੀ ਅਲਾਮਤਾਂ ਦੇ ਵਿਰੋਧ `ਚ ਡਟਣ ਦਾ ਅਹਿਦ ਲਿਆ।ਇਸ ਸਮੇਂ ਸ਼ਾਇਰ ਸੰਤੌਖ ਸਿੰਘ ਰਾਹੀ ਦੀ ਕਾਵਿ ਪੁਸਤਕ “ਨਸਤਰਾਂ” ਵੀ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤੀ ਗਈ। ਰਚਨਾਵਾਂ ਦੇ ਚੱਲੇ ਦੌਰ `ਚ ਤਰਲੋਕ ਸਿੰਘ ਦਿਵਾਨਾਂ, ਮੱਖਣ ਭੈਣੀਵਾਲਾ, ਚੰਨ ਅਮਰੀਕ, ਜਗਤਾਰ ਗਿੱਲ, ਕੁਲਦੀਪ ਦਰਾਦਕੇ, ਕਲਿਆਣ ਅੰਮ੍ਰਿਤਸਰੀ, ਧਰਵਿੰਦਰ ਔਲਖ, ਮਹਾਂਬੀਰ ਗਿੱਲ, ਡਾ. ਮੋਹਨ, ਸੁਖਦੇਵ ਸਿੰਘ ਪਾਂਧੀ, ਹਰਪਾਲ ਸਿੰਘ ਰਾਮਦਿਵਾਲੀ, ਸੰਤੋਖ ਸਿੰਘ ਔਠੀ, ਨਰਿੰਦਰ ਸਿੰਘ ਸੱਗੂ, ਜਸਵਿੰਦਰ ਕੌਰ, ਸਵਿੰਦਰ ਸਿੰਘ ਰਮਤਾ, ਅਨੁਪ੍ਰੀਤ, ਸੁਖਰਾਜ ਸੋਹਲ ਆਦਿ ਸ਼ਾਇਰਾਂ ਨੇ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply