ਧੂਰੀ, 17 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਬਲਾਕ ਧੂਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੋਜੋਵਾਲੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਜ਼ਿਲਾ੍ਹ ਸਿੱਖਿਆ ਅਫਸਰ ਸੰਗਰੂਰ ਬਲਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਹੈਡ ਟੀਚਰ ਬਹਾਦਰ ਸਿੰਘ `ਵੜੈਚ` ਨੇ ਦੱਸਿਆ ਕਿ ਸਕੂਲ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਪਿੰਡ ਦੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਹੀ ਇਹ ਸਲਾਨਾ ਪ੍ਰੋਗਰਾਮ ਰੱਖਿਆ ਗਿਆ ਹੈ।ਸਮਾਗਮ ਦੌਰਾਨ ਬੱਚਿਆਂ ਵੱਲੋਂ ਪੇਸ਼ ਕੀਤੀਆਂ ਆਈਟਮਾਂ ਨੇ ਖੂਬ ਰੰਗ ਬੰਨਿਆਂ, ਤਰਕਸ਼ੀਲ ਨਗਿੰਦਰ ਮਾਨਾਂ ਦੀਆਂ ਵਿਗਿਆਨਕ ਪੇਸ਼ਕਸ਼ਾਂ ਨੇ ਵਾਹ-ਵਾਹ ਖੱਟੀ ਅਤੇ ਪ੍ਰਸਿੱਧ ਲੇਖਕ ਤੇ ਗੀਤਕਾਰ ਮੂਲ ਚੰਦ ਸ਼ਰਮਾਂ ਅਤੇ ਮੈਡਮ ਗੁਰਪ੍ਰੀਤ ਵੜੈਚ ਦੇ ਗਾਣਿਆਂ ਨੇ ਦਰਸ਼ਕਾਂ ਦੇ ਮਨਾਂ `ਤੇ ਅਮਿੱਟ ਛਾਪ ਛੱਡੀ।ਬਹਾਦਰ ਸਿੰਘ ਵੜੈਚ ਅਤੇ ਮੈਡਮ ਰਣਜੀਤ ਕੌਰ ਭੁੱਲਰਹੇੜੀ ਵੱਲੋਂ ਬੱਚਿਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ।ਬਲਵੀਰ ਸਿੰਘ ਜ਼ਿਲਾ੍ਹ ਸਿੱਖਿਆ ਅਫਸਰ ਨੇ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉ।ਜਸਵਿੰਦਰ ਸਿੰਘ ਭੁੱਲਰਹੇੜੀ, ਅਵਤਾਰ ਸਿੰਘ ਸੀ.ਐਮ.ਟੀ, ਚਰਨਜੀਤ ਕੈਂਥ ਆਦਿ ਬੁਲਾਰਿਆਂ ਨੇ ਸਕੂਲ ਦੀਆਂ ਪ੍ਰਾਪਤੀਆਂ ਲਈ ਸਕੂਲ ਮੁਖੀ ਅਤੇ ਸਕੂਲ ਦੇ ਸਮੁੱਚੇ ਸਟਾਫ ਨੂੰ ਮੁਬਾਰਕਵਾਦ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਹਰਜੀਤ ਕੁਮਾਰ ਉਪ ਜ਼ਿਲ਼ਾ੍ਹ ਸਿੱਖਿਆ ਅਫਸਰ, ਬਲਵੰਤ ਸਿੰਘ ਸੀ.ਐਚ.ਟੀ, ਧਰਮ ਸਿੰਘ ਬੀ.ਪੀ.ਈ.ਓ, ਮਾ. ਤਰਸੇਮ ਕੁਮਾਰ ਮਿੱਤਲ, ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ, ਪਰਮਜੀਤ ਸਿੰਘ, ਜੀਵਨ ਭੁੱਲਰ, ਪੂਨਮ, ਊਸ਼ਾ ਰਾਣੀ, ਹਿਤੇਸ਼ ਸ਼ਰਮਾ, ਅਨੂਪ੍ਰਿਆ ਸਿੱਧੂ, ਜਸਵਿੰਦਰ ਕੌਰ, ਤਜਿੰਦਰ ਜੱਖਲਾਂ, ਜਗਤਾਰ ਲੱਡਾ, ਇਕਬਾਲ ਸੰਧੂ, ਭਿੰਦਰਪਾਲ ਮੀਰਹੇੜੀ, ਦਰਸ਼ਨ ਧਾਂਦਰਾ, ਰਾਮਦਿਆਲ ਸੀ.ਐਮ.ਟੀ, ਸਾਬਕਾ ਸਰਪੰਚ ਨਰਿੰਦਰ ਕੌਰ, ਰਮਨਦੀਪ ਸਿੰਘ, ਸੁਖਵਿੰਦਰ ਕੌਰ, ਗਗਨ ਤੇ ਅਗਮ ਮਾਨਾਂ, ਹਰਬੰਸ ਸਿੰਘ ਸੋਹੀ, ਕੁਲਦੀਪ ਕੌਰ ਚੇਅਰਮੈਨ ਅਤੇ ਵੱਡੀ ਗਿਣਤੀ ਵੱਚ ਪਿੰਡਵਾਸੀ ਹਾਜ਼ਰ ਸਨ।