Wednesday, April 29, 2026

ਖਾਨਾਪੂਰਤੀ ਲਈ ਪ੍ਰਸਾਸ਼ਨ ਵਲੋਂ ਮਿੱਟੀ ਨਾਲ ਟੁੱੱਟੀ ਸੜਕ ਦਾ ਪੈਚਵਰਕ ਸ਼ੁਰੂ

PPN2104201808ਸੰਦੌੜ, 21 ਅਪ੍ਰੈਲ  (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰਾਏਕੋਟ ਤੋਂ ਮਾਲੇਰਕੋਟਲਾ ਵੱਲ ਜਾਂਦੀ ਸੜਕ ਦੀ  ਤਰਸਯੋਗ ਹਾਲਤ ਕਾਰਣ ਲੋਕਾਂ ਨੇ ਖੁਨੀ ਸੜਕ ਦਾ ਨਾ ਦੇ ਦਿੱਤਾ ਹੈ ਕਿਉਂਕਿ ਸੜਕ ਬੂਰੀ ਤਰਾਂ ਟੁੱਟ ਕੇ ਵੱਡੇ ਵੱਡੇ ਖੱਡਿਆਂ ਵਿੱਚ ਤਬਦੀਲ ਹੋ ਗਈ ਹੈ।ਸੜਕ `ਤੇ ਆਵਾਜਾਈ ਵੱਧ ਹੋਣ ਕਰਕੇ ਬੱਸਾਂ ਕਾਰਾਂ ਦੇ ਟਾਇਰਾਂ ਹੇਠਾਂ ਵੱਟੇ ਨਿਕਲ ਕੇ ਦੁਕਾਨਾਂ ਦੇ ਸ਼ੀਸ਼ੇ ਭੰਨ ਦਿੰਦੇ ਹਨ ਅਤੇ ਰਾਹਗੀਰਾਂ ਨੂੰ ਜਖਮੀ ਕਰ ਦਿੰਦੇ ਹਨ।ਲੋਕਾਂ ਦੀ ਇਸ ਪ੍ਰੇਸ਼ਾਨੀ ਦੇ ਸਥਾਈ ਹਲ ਦੀ ਬਜ਼ਾਏ ਪ੍ਰਸਾਸ਼ਨ ਨੇ ਖਾਨਾਪੂਰਤੀ ਕਰਦਿਆਂ ਲੁੱਕ ਬੱਜ਼ਰੀ ਦੀ ਥਾਂ `ਤੇ ਪਿੰਡ ਸੁਲਤਾਨਪੁਰ ਬੁਧਰਾਵਾਂ ਵਿਖੇ ਸਟੇਡੀਅਮ ਕੋਲ ਸੜਕ `ਤੇ ਪਏ ਵੱਡੇ ਖੁਨੀ ਖੱਡਿਆਂ ਨੂੰ ਭਰਨ ਲਈ ਮਿੱਟੀ ਨਾਲ ਪੈਚ ਵਰਕ ਕਰਨਾ ਸੁਰੂ ਕਰ ਦਿੱਤਾ ਹੈ।
ਇਲਾਕਾ ਵਾਸੀਆਂ ਤੇ ਰਾਹਗੀਰਾਂ ਕਰਨੈਲ ਸਿੰਘ, ਦੀਪਕ ਕੁਮਾਰ, ਪ੍ਰਕਾਸ਼ ਸਿੰਘ ਆਦਿ ਨੇ ਕਿਹਾ ਹੈ ਕਿ ਪੰਜਾਬ ਨੂੰ ਵਧੀਆ ਸੂਬਾ ਬਣਾਉਣ ਲਈ ਬੇਸ਼ੱਕ ਆਏ ਦਿਨ ਸਰਕਾਰ ਵਲੋਂ ਦਾਅਵੇ ਕੀਤੇ ਜਾਂਦੇ ਹਨ, ਪਰ ਇਹਨਾਂ ਵਾਅਦਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।ਹਰ ਸੁੱਖ ਸਹੂਲਤ ਦੇਣ ਦੇ ਨਾਅ `ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰਦੇ ਹਨ।ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾ ਮਾਲੇਰਕੌਟਲੇ ਨੂੰ ਕਾਂਗਰਸ ਸਰਕਾਰ ਬਣਨ `ਤੇ ਜਿਲਾ ਬਣਾਉਣ ਦਾ ਵਾਅਦਾ ਵੀ ਹਵਾ ਹੁੰਦਾ ਨਜ਼ਰ ਆ ਰਿਹਾ, ਬੇਸ਼ੱਕ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਮਾਲੇਰਕੋਟਲਾ ਦਾ ਨਾਅ ਸਮਾਰਟ ਸਿਟੀ ਲਿਸਟ ਵਿੱਚ ਵੀ ਸ਼ਾਮਲ ਕੀਤਾ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply