Tuesday, April 30, 2024

ਗੰਦਗੀ ਦੇ ਲੱਗੇ ਢੇਰਾਂ ਤੋਂ ਬਿਮਾਰੀਆਂ ਫੈਲਣ ਦਾ ਵੱਡਾ ਖਤਰਾ

PPN2104201807ਭੀਖੀ, 21 ਅਪ੍ਰੈਲ (ਪੰਜਾਬ ਪੋਸਟ-ਕਮਲ ਜਿੰਦਲ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਸਵੱਛ ਭਾਰਤ ਮੁਹਿੰਮ ਤਹਿਤ  ਦੇਸ਼ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਅਤੇ ਆਪਣੇ ਪਿੰਡ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ।ਪਰ ਸ਼ਹਿਰ ਦੇ ਪੁਰਾਣੇ ਬਜਾਰ ਵੱਲ ਜਾਂਦੀ ਸੜਕ ਉਪਰ ਗੰਦਗੀ ਦੇ ਢੇਰਾਂ ਤੋਂ ਪ੍ਰਸਾਸ਼ਨ ਬੇਖਬਰ ਹੈ।ਕੂੜੇ ਦੇ ਢੇਰ ਵਿਚੋਂ ਏਨੀ ਬਦਬੂ ਆਉਂਦੀ ਹੈ ਕਿ ਇਥੋਂ ਲੰਘਣਾ ਮੁਸ਼ਕਲ ਹੈ।
ਸਥਾਨਕ ਲੋਕਾਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਇੱਕ ਮਹੀਨੇ ਤੋਂ ਇਥੇ ਕਿਸੇ ਵੀ ਸਫਾਈ ਕਰਮਚਾਰੀ ਨੇ ਆ ਕੇ ਸਫਾਈ ਨਹੀਂ ਕੀਤੀ ਹੈ।ਜਿਸ ਕਰ ਕੇ ਦਿਨ ਦੇ ਸਮੇਂ ਗੰਦਗੀ ਦੀ ਬਦਬੂ ਅਤੇ ਰਾਤ ਦੇ ਸਮੇਂ ਮੱਛਰ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।ਇਥੇ ਫਿਰਦੇ ਅਵਾਰਾ ਪਸ਼ੂ ਕੂੜੇ ਵਿੱਚ ਮੂੰਹ ਮਾਰਦੇ ਰਹਿੰਦੇ ਹਨ, ਜਿਸ ਨਾਲ ਸਾਰਾ ਕੂੜਾ ਸੜਕ ਉਪਰ ਆ ਜਾਂਦਾ ਹੈ।ਕਈ ਵਾਰ ਆਪਸ ਵਿੱਚ ਲੜਦੇ ਪਸ਼ੂ ਹਾਦਸਿਆਂ ਦਾ ਕਾਰਣ ਬਣਦੇ ਹਨ।ਇਸੇ ਤਰ੍ਹਾਂ ਸਟੇਟ ਬੈਂਕ ਵਾਲੀ ਗਲੀ ਵਿਚ ਵੀ ਸਫਾਈ ਦਾ ਬੁਰਾ ਹਾਲ ਹੈ।ਗਲੀ ਵਿਚ ਥਾਂ-ਥਾਂ `ਤੇ ਕੂੜੇ ਦੀਆਂ ਢੇਰੀਆਂ ਲੱਗੀਆਂ  ਹਨ। ਗਲੀ ਵਾਲੀਆਂ ਦਾ ਕਹਿਣਾ ਹੈ ਕਿ ਕਦੀ ਕਦੀ ਸਫਾਈ ਕਰਮਚਾਰੀ ਆ ਕੇ ਨਾਲੀਆ ਤਾਂ ਕੱਢ ਜਾਂਦੇ ਹਨ ਪਰ ਕੂੜਾ ਚੁੱਕਣ ਕੋਈ ਵੀ ਕਰਮਚਾਰੀ ਨਹੀ ਆਉਦਾ।ਜਿਸ ਨਾਲੀਆ ਗੰਦਗੀ ਨਾਲ ਭਰੀਆਂ ਰਹਿੰਦੀਆ ਹਨ।ਲੱਗਦਾ ਕਿ  ਸਵੱਛ ਭਾਰਤ ਅਭਿਆਨ ਸਿਰਫ ਕੰਧਾਂ ਉਪਰ ਛਪ ਕੇ ਹੀ ਰਹਿ ਗਿਆ ਹੈ।ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ  ਅਤੇ ਗਲੀ ਦੀ ਸਫਾਈ ਵੱਲ ਪ੍ਰਸ਼ਾਸਨ ਪਹਿਲ ਦੇ ਅਧਾਰ `ਤੇ ਧਿਆਨ ਦੇਵੇ। 

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply