ਅੰਮ੍ਰਿਤਸਰ 24 ਅਪ੍ਰੈਲ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੱਲੋਂ ਵਾਹਿਗੁਰੂ ਜਪ-ਤਪ ਲਿਖਣ ਭਗਤੀ ਦੇ ਉਪਰਾਲੇ ਵਿੱਚ ਸ਼ਾਮਲ ਹੋਏ 5 ਸਾਲ ਦੇ ਬੱਚੇ ਤੋਂ ਲੈ ਕੇ 18 ਸਾਲ ਤੋਂ ਵੀ ਵੱਧ ਉਮਰ ਦੇ ਗੁਰਮੁੱਖਾਂ ਨੇ ਕਾਪੀਆਂ `ਤੇ ਵਾਹਿਗੁਰੂ ਸ਼ਬਦ ਲਿਖ ਕੇ 26 ਵੱਡੇ ਇਨਾਮ ਪ੍ਰਾਪਤ ਕੀਤੇ ਗਏ।
ਭਾਈ ਗੁਰਇਕਬਾਲ ਸਿੰਘ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਸਾਂਝੇ ਤੌਰ `ਤੇ ਦੱਸਿਆ ਕਿ ਸੰਗਤ ਦੀ ਹਾਜਰੀ ਵਿੱਚ ਲੱਕੀ ਡਰਾਅ ਦੋਰਾਨ ਪਹਿਲੀਆਂ 26 ਪਰਚੀਆਂ ਰਾਹੀਂ 26 ਵੱਡੇ ਇਨਾਮ ਐਕਟਿਵਾ, ਸੋਨੇ ਦੇ ਮੈਡਲ, ਹਰਮੋਨੀਅਮ, ਸਾਈਕਲ ਤੇ ਐਲ.ਸੀ.ਡੀ ਆਦਿ ਕੱਢੇ ਗਏ।ਭਾਈ ਸਾਹਿਬ ਨੇ ਕਿਹਾ ਕਿ ਇਹਨਾਂ ਇਨਾਮਾਂ ਨਾਲ ਬੱਚਿਆਂ ਵਿੱਚ ਨਾਮ ਬਾਣੀ ਲਿਖਣ ਤੇ ਜਪ-ਤਪ ਲਈ ਸਮਾਂ ਕੱਢਣ ਦਾ ਉਤਸ਼ਾਹ ਪੈਦਾ ਹੁੰਦਾ ਹੈ।ਉਨਾਂ ਦੱਸਿਆ ਕਿ `550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ` ਵਾਹਿਗੁਰੂ ਲਿਖਣ ਭਗਤੀ ਦੇ ਉਪਰਾਲੇ ਵਿੱਚ ਸਹਿਜਧਾਰੀ ਬੱਚਿਆਂ ਨੇ ਵੀ ਕਾਪੀਆਂ ਉਤੇ ਵਾਹਿਗੁਰੂ ਸ਼ਬਦ ਲਿਖ ਕੇ ਇਨਾਮ ਵਜੋਂ ਸੋਨੇ ਦੇ ਮੈਡਲ ਹਾਸਿਲ ਕੀਤੇ ਹਨ।ਇਸ ਤੋਂ ਇਲਾਵਾ ਲਹਿਰ ਵਿੱਚ ਹਿੱਸਾ ਲੈਣ ਵਾਲੇ ਤਕਰੀਬਨ 4870 ਬੱਚਿਆਂ ਨੂੰ ਬੈਗ ਇਨਾਮ ਵਜੋਂ ਦਿੱਤਾ ਗਿਆ। ਇਸ ਮੌਕੇ ਸੰਤ ਅਵਤਾਰਸ਼ਾਹ ਸਿੰਘ ਦਿੱਲੀ ਵਾਲੇ, ਵਿੱਕੀ ਵੀਰ ਦਿੱਲੀ ਵਾਲੇ, ਬੀਬੀ ਜਤਿੰਦਰ ਕੋਰ ਧਰਮ ਪਤਨੀ ਭਾਈ ਗੁਰਇਕਬਾਲ ਸਿੰਘ, ਟਹਿਲਇੰਦਰ ਸਿੰਘ ਅੇ ਹੋਰ ਪ੍ਰਮੁੱਖ ਮੈਂਬਰ ਮੌਜੂਦ ਸਨ।ਸਮਾਗਮ ਵਿੱਚ ਮੈਨੇਜਰ ਪਰਮਜੀਤ ਸਿੰਘ, ਡਾ. ਜੇ.ਐਸ ਖਾਲਸਾ, ਭਾਈ ਪੁਨੀਤ ਸਿੰਘ, ਭਾਈ ਅਮਰਜੀਤ ਸਿੰਘ ਚੌਰਬਰਦਾਰ ਸ੍ਰੀ ਦਰਬਾਰ ਸਾਹਿਬ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਅਮਰਜੀਤ ਸਿੰਘ ਸਿਲਕੀ, ਭਾਈ ਪ੍ਰਿਤਪਾਲ ਸਿੰਘ ਆਦਿ ਮੌਜੂਦ ਰਹੇ।
Punjab Post Daily Online Newspaper & Print Media