Wednesday, October 28, 2026

ਸਾਬਕਾ ਕੌਂਸਲਰ ਕਾ. ਰਾਜ ਕੁਮਾਰ ਦਾ ਦਿਹਾਂਤ- ਅੰਤਿਮ ਸਸਕਾਰ ਹੋਇਆ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਮਨਜੀਤ ਸਿੰਘ) – ਸਾਬਕਾ ਕੋਂਸਲਰ ਕਾਮਰੇਡ ਰਾਜ ਕੁਮਾਰ ਦਾ ਦਿਹਾਂਤ ਹੋ ਗਿਆ।ਸੀ.ਪੀ.ਆਈ ਏਰੀਆ ਕਮੇਟੀ ਬਟਾਲਾ ਰੋਡ ਦੇ ਸਕੱਤਰ ਕਾਮਰੇਡ ਬਲਦੇਵ ਸਿੰਘ ਵੇਰਕਾ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਕਾਮਰੇਡ ਰਾਜ ਕੁਮਾਰ ਬੀਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।ਉਨਾਂ ਕਿਹਾ ਕਿ ਅੰਤਿਮ ਵਿਦਾਇਗੀ ਮੌਕੇ ਪਾਰਟੀ ਦਾ ਝੰਡਾ ਪਾ ਕੇ ਕਾ. ਰਾਜ ਕੁਮਾਰ ਨੂੰ ਪਾਰਟੀ ਆਗੂਆਂ ਤੇ ਵਰਕਰਾਂ ਨੇ ਨਾਅਰੇ ਲਾ ਕੇ ਸ਼ਰਧਾਂਜਲੀ ਦਿੱਤੀ।ਅੰਤਿਮ ਸਸਕਾਰ ਮੌਕੇ ਰਿਸ਼ਤੇਦਾਰਾਂ ਤੇ ਸਬੰਧੀਆਂ ਤੋਂ ਇਲਾਵਾ ਸੀ.ਪੀ.ਆਈ ਦੇ ਸ਼ਹਿਰੀ ਸਕੱਤਰ ਕਾ. ਵਿਜੇ ਕੁਮਾਰ, ਕਾ. ਅਮਰਜੀਤ ਸਿੰਘ ਆਸਲ, ਦਰਸ਼ਨ ਸਿੰਘ, ਪਰਮਜੀਤ ਸਿੰਘ, ਚਰਨ ਦਾਸ, ਮੋਹਨ ਲਾਲ, ਜਗਦੀਸ਼ ਲਾਲ, ਗੁਰਨਾਮ ਕੌਰ, ਸੁਖਚੈਨ ਸਿੰਘ, ਬਲਕਾਰ ਵਲਟੋਹਾ, ਕਾ. ਮਹਾਂਬੀਰ, ਕਾ. ਜਗਤਾਰ ਸਿੰਘ ਮਹਿਲਾਂ ਵਾਲਾ, ਕਾ. ਸ਼ਮਸ਼ੇਰ ਸਿੰਘ, ਬਖਸ਼ੀ ਰਾਮ ਅਰੋੜਾ, ਉਪਕਾਰ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਟਿੱਕਾ, ਕੌਂਸਲਰ ਲਾਡੀ ਪਹਿਲਵਾਨ, ਗਿਆਨੀ ਗੁਰਦੀਪ ਸਿੰਘ, ਰਾਕੇਸ਼ ਹਾਂਡਾ, ਜਸਬੀਰ ਸਿੰਘ, ਜੈਮਲ ਸਿੰਘ, ਜੋਗਿੰਦਰਪਾਲ, ਸੰਜੇ ਸ਼ਰਮਾ, ਰਾਮ ਉਜਾਗਰ, ਬਲਕਾਰ ਦੁਧਾਲਾ, ਅਰਵਿੰਦ, ਅਮਰਜੀਤ, ਬਲਵਿੰਦਰ ਦੁਧਾਲਾ ਆਦਿ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply