ਸਮਰਾਲਾ, 24 ਅਪ੍ਰੈਲ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਇਨਕਲਾਬੀ ਸ਼ਾਇਰ ‘ਲਾਲ ਸਿੰਘ ਦਿਲ ਦੇ ਜਨਮ ਦਿਨ ਨੂੰ’ ਸਮਰਪਿਤ ਕੀਤੀ ਗਈ।ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਲਾਲ ਸਿੰਘ ਦੇ ਜੀਵਨ ਬਾਰੇ ਤੇ ਉਨ੍ਹਾਂ ਦੀ ਕਵਿਤਾਵਾਂ ਬਾਰੇ ਚਾਨਣਾ ਪਾਉਂਦਿਆਂ ਸਭਾ ਦੇ ਮੈਂਬਰਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਜਸਵੀਰ ਜੋਸ਼ੀ ਨੇ ਲਾਲ ਸਿੰਘ ਦਿਲ ਨੂੰ ਸਮਰਪਿਤ ਇੱਕ ਕਵਿਤਾ ਪੜ੍ਹੀ।ਇਸ ਤੋਂ ਇਲਾਵਾ ਬਲਬੀਰ ਸਿੰਘ ਬੱਬੀ ਨੇ ਕਵਿਤਾ ‘ਮਹਿੰਗਾਈ’ ਸੁਣਾਈ, ਜਰਨੈਲ ਸਿੰਘ ਮਾਂਗਟ ਨੇ ‘ਦੋਹੇ’ ਨੇਤਰ ਸਿੰਘ ਮੁੱਤੋਂ ਨੇ ਕਵਿਤਾ, ਸੰਦੀਪ ਸਮਰਾਲਾ ਨੇ ਕਹਾਣੀ ‘ਸਰਕਸ’ ਸੁਣਾਈ।ਜਿਸ ਵਿੱਚ ਫੈਕਟਰੀ ਮਜ਼ਦੂਰ ਵਰਗ ਨਾਲ ਹੁੰਦੀ ਨਾਇਨਸਾਫੀ ਬਾਰੇ ਚਾਨਣਾ ਪਾਇਆ ਗਿਆ ਤੇ ਜੀਵਨ ਸੰਘਰਸ਼ ਦੀ ਗੱਲ ਉੱਤਰ ਕੇ ਸਾਹਮਣੇ ਆਈ।ਪੜ੍ਹੀਆਂ ਹੋਈਆਂ ਰਚਨਾਵਾਂ ਤੇ ਨੈਸ਼ਨਲ ਅਵਾਰਡੀ ਮੇਘਦਾਸ ਜਵੰਦਾ, ਗੁਰਭਗਤ ਸਿੰਘ ਗਿੱਲ, ਨਿਰਭੈ ਸਿੰਘ ਸਿੱਧੂ, ਦਲੀਪ ਸਿੰਘ, ਦਰਸ਼ਨ ਸਿੰਘ ਕੰਗ ਨੇ ਭਰਵੀਂ ਵਿਚਾਰ ਚਰਚਾ ਕੀਤੀ।ਇਸ ਮੀਟਿੰਗ ਦੀ ਕਾਰਵਾਈ ਸਭਾ ਦੇ ਮੀਤ ਪ੍ਰਧਾਨ ਮੇਘਦਾਸ ਜਵੰਦਾ ਵੱਲੋਂ ਨਿਭਾਈ ਗਈ।ਮੀਟਿੰਗ ਦੇ ਅਖੀਰ ਵਿੱਚ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਆਏ ਹੋਏ ਸਾਹਿਤਕਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media