ਸਮਰਾਲਾ, 24 ਅਪ੍ਰੈਲ (ਪੰਜਾਬ ਪੋਸਟ- ਕੰਗ) – ਯੋਗੀ ਪੀਰ ਗਊਸ਼ਾਲਾ ਸਮਰਾਲਾ ਨੂੰ ਗੁਰਸੇਵਕ ਸਿੰਘ ਲੱਧੜਾਂ ਵੱਲੋਂ ਵੱਲੋਂ ਤੂੜੀ ਦੀਆਂ ਦੋ ਟਰਾਲੀਆਂ ਦਾਨ ਕੀਤੀਆਂ ਗਈਆਂ।ਗਊਸ਼ਾਲਾ ਪ੍ਰਬੰਧਕ ਕਮੇਟੀ ਸਮਰਾਲਾ ਦੇ ਮੈਂਬਰ ਰਮਨ ਗੁਪਤਾ ਤੇ ਸੰਦੀਪ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਊਸ਼ਾਲਾ ਸਮਰਾਲਾ ਵਿਖੇ ਤਕਰੀਬਨ ਇੱਕ ਹਜ਼ਾਰ ਗਊਆਂ ਹਨ।ਜਿਨ੍ਹਾਂ ਦੀ ਸਾਂਭ ਸੰਭਾਲ ਲਈ ਅਤੇ ਹਰੇ ਚਾਰੇ ਵਾਸਤੇ ਮਹੀਨੇ ਦਾ ਤਕਰੀਬਨ 3 ਲੱਖ ਰੁਪਏ ਖਰਚਾ ਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਮੰਦਹਾਲੀ ਦੌਰ ਵਿੱਚੋਂ ਲੰਘ ਰਹੇ ਪ੍ਰਬੰਧਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ।ਸਮਰਾਲਾ ਦੇ ਆਲੇ ਦੁਆਲੇ ਦੇ ਇਲਾਕੇ ਦੀਆਂ ਨਗਰ ਪਾਲਿਕਾ ਕਮੇਟੀਆਂ ਲਵਾਰਿਸ ਗਊਵੰਸ਼ ਨੂੰ ਸੰਭਾਲਣ ਲਈ ਹਰ ਮਹੀਨੇ ਮਦਦ ਕਰਦੀਆਂ ਆ ਰਹੀਆਂ ਹਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਲਾਕੇ ਦੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਗਊਆਂ ਦੀ ਸਾਂਭ ਸੰਭਾਲ ਵਾਸਤੇ ਵੱਧ ਤੋਂ ਤੂੜੀ ਦਾਨ ਕਰਨ ਤਾਂ ਕਿ ਗਊ ਲਈ ਚਾਰੇ ਦਾ ਪ੍ਰਬੰਧ ਵਧੀਆ ਤਰੀਕੇ ਨਾ ਹੋ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media