Monday, May 13, 2024

ਅਣਅਧਿਕਾਰਿਤ ਕਲੌਨੀਆਂ, ਪਲਾਟ / ਇਮਾਰਤਾਂ ਨੂੰ ਰੈਗੂਲਰ ਕਰਵਾਉਣ ਲਈ ਐਪਲੀਕੇਸ਼ਨਾਂ ਮੰਗੀਆਂ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿਭਾਗ (ਹਾਊਸਿੰਗ-2) ਵਲੋਂ ਅਣਅਧਿਕਾਰਿਤ ਕਲੌਂਨੀਆਂ ਅਤੇ ਅਣਅਧਿਕਾਰਿਤ ਕਲੌਨੀਆਂ ਵਿੱਚ ਪੈਂਦੇ ਪਲਾਟਾਂ / ਇਮਾਰਤਾਂ ਨੂੰ ਰੈਗੂਲਰ ਕਰਨ ਸਬੰਧੀ ਮਿਤੀ 20.4.2018 ਨੂੰ ਜਾਰੀ ਨੋਟੀਫੀਕੇਸ਼ਨ ਨੰਬਰ 12/01/2017/5 ਐਚ ਜੀ 2/1130 ਦੇ ਤਹਿਤ ਮਿਤੀ 19.3.2018 ਤੋਂ ਪਹਿਲਾਂ ਦੀਆਂ ਵਿਕਸਿਤ ਹੋ ਚੁੱਕੀਆਂ ਅਣਅਧਿਕਾਰਿਤ ਕਲੌਨੀਆਂ ਅਤੇ ਇੰਨਾਂ ਕਲੌਨੀਆਂ ਵਿੱਚ ਪੈਂਦੇ ਪਲਾਟਾਂ / ਇਮਾਰਤਾਂ ਨੂੰ ਰੈਗੂਲਰ ਕਰਵਾਉਣ ਲਈ ਐਪਲੀਕੇਸ਼ਨਾਂ ਦਿੱਤੀਆਂ ਜਾ ਸਕਦੀਆਂ ਹਨ।ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਪਬਲਿਕ ਹਿੱਤ ਵਿੱਚ ਅੱਜ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸਾਰੇ ਡਿਵੈਲਪਰ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ / ਕੋ-ਆਪਰੇਟਿਵ ਸੁਸਾਇਟੀਆਂ ਲਈ ਇਹ ਜਰੂਰੀ ਹੈ ਕਿ ਉਹ ਆਪਣੀਆਂ ਅਣਅਧਿਕਾਰਿਤ ਕਲੌਨੀਆਂ ਅਤੇ ਇੰਨਾਂ ਕਲੌਨੀਆਂ ਵਿੱਚ ਪੈਂਦੇ ਪਲਾਟਾਂ/ ਇਮਾਰਤਾਂ ਦੇ ਮਾਲਕ ਅਤੇ ਆਪਣੇ ਪਲਾਟਾਂ / ਇਮਾਰਤਾਂ ਨੂੰ ਰੈਗੂਲਰ ਕਰਵਾਉਣ ਲਈ ਪਾਲਿਸੀ ਨੋਟੀਫਾਈ ਹੋਣ ਦੀ ਮਿਤੀ 20.4.2018 ਤੋਂ 4 ਮਹੀਂਨੇ ਦੇ ਅੰਦਰ-ਅੰਦਰ ਨਿਰਧਾਰਿਤ ਪ੍ਰੋਫਾਰਮੇ  ਵਿੱਚ ਆਪਣੀ ਐਲੀਕੇਸ਼ਨ ਸਮਰੱਥ ਅਧਿਕਾਰੀ ਪਾਸ ਜਮਾਂ ਕਰਵਾਉਣ।ਉਨਾਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪ੍ਰਵਾਨ ਨਹੀਂ ਕੀਤੀ ਜਾਵੇਗੀ ਅਤੇ ਕਿਸੇ ਵੀ ਪਲਾਟ / ਇਮਾਰਤ ਨੂੰ ਤਾਂ ਹੀ ਰੈਗੂਲਰ ਕੀਤਾ ਜਾਵੇਗਾ ਜੇਕਰ ਸਬਧੰਤ ਕਲੌਨੀ ਰੈਗੂਲਰ ਹੋ ਜਾਂਦੀ ਹੈ।ਉਨਾਂ ਕਿਹਾ ਕਿ     ਉਕਤ ਪਾਲਸੀ ਨਗਰ ਨਿਗਮ ਦੇ ਦਫਤਰ ਜਾਂ ਪੰਜਾਬ ਸਰਕਾਰ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੀ ਵੈਬਸਾਈਟ  www.pbhousing.gov.in `ਤੇ ਵੇਖੀ ਜਾ ਸਕਦੀ ਹੈ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply