ਭੀਖੀ, 28 ਅਪ੍ਰੈਲ (ਪੰਜਾਬ ਪੋਸਟ- ਕਮਲ ਜਿੰਦਲ) – ਭਾਰਤ ਸਰਕਾਰ ਦੇ ਲੋਕ ਸੇਵਾ ਕਮਿਸ਼ਨ ਵੱਲੋ ਭਾਰਤੀ ਲੋਕ ਸੇਵਾਵਾਂ ਦੀ ਪ੍ਰੀਖਿਆ ਵਿੱਚੋ ਸ਼ਹਿਰ ਦੇ ਮਸ਼ਹੂਰ ਪੰਸਾਰੀ ਮਦਨ ਲਾਲ ਦੇ ਦੋਹਤੇ ਸਿਵਨ ਗੋਇਲ ਵੱਲੋ 310ਵਾਂ ਰੈਂਕ ਹਾਸ਼ਲ ਕਰਨ ਤੇ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੋਲ ਸੀ।ਉਨ੍ਹਾਂ ਨੇ ਅੱਜ ਸਥਾਨਕ ਥਾਣਾ ਰੋਡ ਤੇ ਬਾਜ਼ਾਰ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੋਕੇ ਮਦਨ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੋਹਤਰੇ ਦੀ ਇਸ ਪ੍ਰਾਪਤੀ `ਤੇ ਮਾਣ ਹੈ ਅਤੇ ਉਸ ਦੇ ਉੱਜਵਲ ਭਵਿਖ਼ ਦੀ ਕਾਮਨਾ ਕਰਦੇ ਹੋਏ ਸਿਵਨ ਗੋਇਲ ਨੂੰ ਅੱਗੇ ਵਧਣ ਦੀ ਹੱਲ਼ਾਸ਼ੇਰੀ ਦਿੰਦੇ ਰਹਿਣਗੇ। ਇਸ ਮੋਕੇ ਜੱਜ ਜਿੰਦਲ, ਵਿਜੈ ਕੁਮਾਰ, ਅਸ਼ੋਕ ਕੁਮਾਰ, ਸੁਖਦੇਵ ਸਿੰਘ ਫਰਵਾਹੀ ਅਤੇ ਰਾਮ ਚੰਦ ਨੇ ਵੀ ਵਧਾਈ ਦਿੱਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media