Sunday, November 15, 2026

ਵਾਟਰ ਵਰਕਸ ਦੇ ਪਾਣੀ `ਚ ਗੰਦਾ ਪਾਣੀ ਮਿਕਸ ਹੋਣ ਨਾਲ ਅੱਧਾ ਪਿੰਡ ਹੋਇਆ ਬਿਮਾਰ

PPN2904201808 ਭੀਖੀ, 28 ਅਪ੍ਰੈਲ (ਪੰਜਾਬ ਪੋਸਟ- ਕਮਲ ਜਿੰਦਲ) – ਜਿਲਾ ਮਾਨਸਾ ਦੇ ਪਿੰਡ ਉੱਭਾ ਵਿੱਚ ਵਾਟਰ ਵਰਕਸ ਦੀਆਂ ਪਾਇਪਾਂ ਲੀਕ ਹੌਣ ਕਾਰਨ ਨਾਲੀਆਂ ਦਾ ਗੰਦਾ ਪਾਣੀ ਵਾਟਰ ਵਰਕਸ ਦੇ ਪਾਣੀ ਵਿਚ ਰਲ ਗਿਆ।ਜਿਸ ਕਾਰਨ ਤਕਰੀਬਨ ਅੱਧਾ ਪਿੰਡ ਬਿਮਾਰ ਹੋ ਗਿਆ ਹੈ।ਪਿੰਡ ਦੇ ਬਿਮਾਰ ਲੌਕਾਂ ਨੂੰ ਸਿਵਲ ਹਸਪਤਾਲ ਉੱਭਾ ਦਾਖਲ ਕਰਵਾਇਆ ਗਿਆ ਹੈ।ਉਧਰ ਸਿਵਲ ਹਸਪਤਾਲ ਵਿੱਚ ਇਕੋ ਵਾਰ ਏਨੇ ਬਿਮਾਰ ਮਰੀਜਾਂ ਦਾ ਇਲਾਜ਼ ਕਰਨ ਦੇ ਕੋਈ ਖਾਸ ਪ੍ਰਬੰਧ ਨਹੀ ਸਨ।ਸਿਵਲ ਹਸਪਤਾਲ ਵਿੱਚ ਬੈਡਾਂ ਦੀ ਘਾਟ ਹੋਣ ਕਰਕੇ ਮਰੀਜਾਂ ਨੂੰ ਖੁਦ ਆਪਣੇ ਬੈਡਾਂ ਦਾ ਪ੍ਰਬੰਧ ਕਰਨਾ ਪਿਆ।
ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਾਟਰ ਵਰਕਸ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਗੰਦਾ ਪਾਣੀ ਵਾਟਰ ਵਰਕਸ ਦੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚ ਮਿਕਸ ਹੋ ਗਿਆ ਜਿਸ ਨਾਲ ਸਾਰੇ ਪਿੰਡ ਦੇ ਲੋਕਾਂ ਵਲੋ ਉਲਟੀਆਂ, ਬੁਖਾਰ ਅਤੇ ਪੇਟ ਖਰਾਬ ਦੀਆਂ ਸ਼ਿਕਾਇਤਾਂ ਆਉਣ ਲੱਗੀਆ।ਅਗੋ ਹਸਪਤਾਲ ਵਿੱਚ ਬੈਡਾਂ ਦਾ ਪ੍ਰਬੰਧ ਨਾ ਹੋਣ ਕਰਕੇ ਉਨਾਂ ਨੂੰ ਖੁਦ ਆਪਣੇ ਘਰਾਂ ਵਿਚੋ ਮੰਜ਼ੇ ਲੈ ਕੇ ਆਉਣੇ ਪਏ।ਇਸ ਦੇ ਬਾਵਜ਼ੂਦ ਵੀ ਇਨਾ ਬੁਰਾ ਹਾਲ ਹੋਇਆ ਹੈ ਕਿ ਇਕ-ਇਕ ਬੈਡ ਉਪਰ ਦੋ-ਦੋ ਜ਼ਾਂ ਤਿੰਨ ਮਰੀਜ਼ ਪਾਏ ਗਏ ਹਨ।ਪਿੰਡ ਦੇ ਸਮਾਜ ਸੇਵੀ ਸੁਖਵੰਤ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਦੇ ਅਧਿਕਾਰੀਆਂ ਨੂੰ ਇਸ ਪਾਣੀ ਦੀ ਲੀਕੇਜ਼ ਬਾਰੇ ਬਹੁਤ ਪਹਿਲਾਂ ਹੀ ਕਿਹਾ ਗਿਆ, ਪ੍ਰੰਤੂ ਕਿਸੇ ਨੇ ਕੋਈ ਧਿਆਨ ਨਹੀ ਦਿੱਤਾ।PPN2904201809
ਜਦੋ ਇਸ ਬਾਰੇ ਡਾਕਟਰ ਅਰਸ਼ਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਜਦੋ ਇਸ ਬਿਮਾਰੀ ਤੋ ਪੀੜਤ ਮਰੀਜ਼ ਹਸਪਤਾਲ ਆਉਣ ਲੱਗੇ ਤਾਂ ਉਨਾਂ ਨੇ ਤਰੁੰਤ ਜਿਲੇ ਦੀ ਸਿਵਲ ਸਰਜਨ ਟੀਮ ਨੂੰ ਜਾਣਕਾਰੀ ਦਿੱਤੀ।ਜਿਸ ਨੇ ਉਹਨਾ ਨੂੰ ਨਾਲ ਲੈ ਕੇ ਪਿੰਡ ਦਾ ਦੋਰਾ ਕੀਤਾ।ਟੀਮ ਨੇ ਦੱਸਿਆ ਕਿ ਇਹ ਬਿਮਾਰੀ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਲਣ ਕਾਰਨ ਫੈਲੀ ਹੈ।ਉਧਰ ਵਾਟਰ ਵਰਕਸ ਦੇ ਅਧਿਕਾਰੀ ਪਵਨ ਕੁਮਾਰ ਦਾ ਕਹਿਣਾ ਹੈ ਕਿ ਉਨਾਂ ਦੇੇ ਧਿਆਨ ਵਿੱਚ ਪਹਿਲਾਂ ਇਹੋ ਜਿਹੀ ਕੋਈ ਵੀ ਗੱਲ ਨਹੀ ਆਈ ਅਤੇ ਇਸ ਸਬੰਧ ਵਿੱਚ ਉਹ ਜਾਂਚ ਕਰ ਰਹੇ ਹੈ ।

Check Also

‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …

Leave a Reply