Monday, October 12, 2026

ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦੁਆਰਾ ਵਿਲੱਖਣ ਪ੍ਰਦਰਸ਼ਨ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ `ਪੰਜਾਬੀ ਪੇਰੇਂਟਸ ਐਸੋਸੀਏਸ਼ਨ` PPN0305201803ਵਲੋਂ ਕਰਵਾਏ ਗਏ ਮੁਕਾਬਲੇ `ਬੈਸਟ ਆਉਟ ਆਫ਼ ਵੇਸਟ` ਵਿੱਚ ਵਿਲੱਖਣ ਪ੍ਰਦਰਸ਼ਨ ਕੀਤਾ।ਕਾਸ਼ਵੀ ਅਗਰਵਾਲ (ਜਮਾਤ ਅੱਠਵੀ) ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਉਸ ਨੂੰ ਟਰਾਫ਼ੀ ਤੇ ਸਨਮਾਨ ਪੱਤਰ ਦਿੱਤਾ ਗਿਆ।ਆਲਿਆ ਮਹਿਰੋਕ ਤੇ ਅਰਮਾਨ (ਜਮਾਤ ਛੇਵੀ), ਕਰਿਤਿਕਾ ਕੰਧਾਰੀ (ਜਮਾਤ ਅੱਠਵੀ), ਕਾਵਿਆ ਮਹਿੰਦਰੂ ਤੇ ਗੌਹਰ (ਜਮਾਤ ਨੌਵੀ), ਗਿਤਾਲੀ ਮਹਿਰਾ ਤੇ ਤਨਵੀਨ (ਜਮਾਤ ਦੱਸਵੀ) ਤੇ ਵਰਿੰਦਾ ਤਿਆਲ (ਜਮਾਤ ਬਾਰ੍ਹਵੀ) ਨੇ ਸ਼ਲਾਘਾਯੋਗ ਇਨਾਮ, ਟਰਾਫ਼ੀ ਅਤੇ ਸਨਮਾਨ ਪੱਤਰ ਪ੍ਰਾਪਤ ਕੀਤੇ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਲੱਖਣ ਪ੍ਰਦਰਸ਼ਨ ਲਈ ਵਧਾਈ ਦਿੱਤੀ।ਸਕੂਲ ੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਸ਼ਾਨਦਾਰ ਕੰਮਾਂ ਲਈ ਅਸੀਸ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਭਵਿੱਖ ਦੇ ਕੰਮਾਂ ਲਈ ਇਸੇ ਤਰ੍ਹਾਂ ਯਤਨ ਕਰਦੇ ਰਹਿਣ।
 

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply