Friday, July 4, 2025
Breaking News

ਸੀ.ਕੇ.ਡੀ ਨਰਸਿੰਗ ਕਾਲਜ ਪ੍ਰਿੰਸੀਪਲ ਸ੍ਰੀਮਤੀ ਸੋਹੀ ਦੀ `ਨੈਸ਼ਨਲ ਫਲੋਰੈਂਸ ਨਾਈਟਿੰਗੇਲ ਐਵਾਰਡ` ਲਈ ਚੋਣ

ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸੀ.ਕੇ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਦੀ ਪ੍ਰਿੰਸੀਪਲ Darshan Sohi CKDਸ੍ਰੀਮਤੀ ਦਰਸ਼ਨ ਸੋਹੀ ਨੂੰ “ਨੈਸ਼ਨਲ ਫਲੋਰੈਂਸ ਨਾਈਟਿੰਗੇਲ ਐਵਾਰਡ” ਨਾਲ ਨਿਵਾਜਿਆ ਜਾ ਰਿਹਾ ਹੈ।ਜਿਕਰਯੋਗ ਹੈ ਕਿ ਸਮੁੱਚੇ ਭਾਰਤ ਵਿਚੋਂ ਸਿਰਫ 35 ਉਮੀਦਵਾਰਾਂ ਨੂੰ ਹੀ ਇਸ ਐਵਾਰਡ ਲਈ ਚੁਣਿਆ ਗਿਆ ਹੈ।ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿਚੋਂ ਕਿਸੇ ਵੀ ਉਮੀਦਵਾਰ ਨੂੰ ਇਹ ਨਹੀਂ ਮਿਲ਼ਿਆ ਸੀ, ਜੋ ਇਸ ਸਾਲ ਮਿਸਿਜ ਦਰਸ਼ਨ ਸੋਹੀ ਦੀ ਝੋਲੀ ਪਿਆ ਹੈ। ਜਾਇੰਟ ਸੈਕਟਰੀ ਇੰਡੀਅਨ ਨਰਸਿੰਗ ਕੌਸਲ ਕੇ.ਐਸ ਭਾਰਤੀ ਵਲੋਂ ਦਿੱੀ ਜਾਣਕਾਰੀ ਅਨੁਸਾਰ ਇਹ ਐਵਾਰਡ ਸਮਾਰੋਹ 12 ਮਈ ਨੂੰ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ।ਪ੍ਰਿਸੀਪਲ ਸੈਕਟਰੀ ਹੈਲਥ ਮਿਸਿਜ ਅੰਜ਼ਲੀ ਬਮਰਾ ਦੀ ਪ੍ਰਧਾਨਗੀ ਹੇਠ ਸਿਲੈਕਸ਼ਨ ਕਮੇਟੀ ਵਲੋਂ ਸਟੇਟ ਪੱਧਰ `ਤੇ ਐਵਾਰਡ ਲਈ ਦੋ ਉਮੀਦਵਾਰਾਂ ਦੇ ਨਾਮ ਨਾਮਜਦ ਕਰਕੇ ਭੇੇਜੇ ਗਏ ਸਨ। ਜਿਸ ਉਪਰੰਤ ਚੋਣ ਕਮੇਟੀ ਵਲੋਂ ਫਲੋਰੈਂਸ ਨਾਈਟਿੰਗੇਲ ਐਵਾਰਡ ਲਈ ਉਮੀਦਵਾਰ ਸ੍ਰੀਮਤੀ ਦਰਸ਼ਨ ਸੋਹੀ ਨੂੰ ਚੁਣਿਆ ਗਿਆ। ਮਿਸਿਜ ਸੋਹੀ ਪਿਛਲੇ 37 ਸਾਲਾਂ ਤੋਂ ਸਰਕਾਰੀ ਤੇ ਪ੍ਰਾਈਵੇਟ ਨਰਸਿੰਗ ਸੰਸਥਾਵਾਂ ਵਿਚ ਸਮਰਪਿਤ ਭਾਵਨਾ ਨਾਲ ਕੰਮ ਕਰਨ ਦਾ ਤਜੱਰਬਾ ਰੱਖਦੇ ਹਨ ਤੇ ਉਹਨਾਂ ਵਲੋਂ ਨਰਸਿੰਗ ਖੇਤਰ ਵਿਚ ਕੀਤੀਆਂ ਗਈਆਂ ਪਹਿਲਕਦਮੀਆਂ ਤੇ ਯੋਗਦਾਨ ਦੇ ਅਧਾਰ `ਤੇ ਹੀ ਉਨਾਂ ਨੂੰ ਇਸ ਵਡਮੁੱਲੇ  ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ: ਸੰਤੋਖ ਸਿੰਘ ਨੇ ਇਸ ਪ੍ਰਾਪਤੀ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ।ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ ਨੇ ਵੀ ਮਿਸਿਜ ਦਰਸ਼ਨ ਸੋਹੀ ਨੂੰ ਵਧਾਈ ਦਿੱਤੀ ਹੈ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪਨ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply