ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਦੁਨੀਆਂ ਭਰ `ਚ ਮਨਾਏ ਮਜ਼ਦੂਰ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਪੰਜਾਬੀ ਸਭਿਆਚਾਰ
ਸੱਥ ਵਲੋਂ ਹਰਪਾਲ ਸਿੰਘ ਰਾਮ ਦਿਵਾਲੀ ਦੇ ਗ੍ਰਹਿ ਵਿਖੇ ਰਚਾਇਆ ਗਿਆ।ਜਸਬੀਰ ਝਬਾਲ ਤੇ ਬਲਵੰਤ ਸਿੰਘ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ `ਚ ਬੋਲਦਿਆਂ ਕਾਮਰੇਡ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਅਜ ਪੂਰੀ ਦੁਨੀਆਂ ਬੇਮਸਾਲ ਤਰੱਕੀ ਕਰ ਗਈ ਹੈ, ਪਰ ਮਜ਼ਦੂਰ ਦੀ ਹਾਲਤ ਦਿਨ-ਬਾ-ਦਿਨ ਹੋਰ ਪਤਲੀ ਹੋ ਰਹੀ ਹੈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਇੰਨਕਲਾਬੀ ਕਵੀ ਪਾਸ਼ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਲੇਖਕ ਨੇ ਕਲਮ ਦੇ ਜਰੀਏ ਸਮਾਜ ਅੰਦਰਲੀ ਕਾਣੀ ਵੰਡ ਨੂੰ ਭੰਡਿਆ ਹੈ ਤੇ ਥੁੜਿਆਂ ਟੁੱਟਿਆਂ ਦੇ ਹੱਕ `ਚ ਭੁਗਤਿਆ ਹੈ।ਸ਼ਾਇਰ ਮਲਵਿੰਦਰ ਅਤੇ ਜਗੀਰ ਕੌਰ ਮੀਰਾਂ ਕੋਟ ਨੇ ਕਿਰਤ ਸਭਿਆਚਾਰ ਉਭਾਰਨ ਦੀ ਲੋੜ ਤੇ ਜੋਰ ਦਿੱਤਾ।ਇੰ. ਜਸਵੰਤ ਸਿੰਘ ਗਿੱਲ , ਸਰਬਜੀਤ ਸੰਧੂ ਅਤੇ ਕੈਪਟਨ ਰਵੇਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਸ਼ਾਇਰ ਮਲਵਿੰਦਰ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਵਿੰਦਰ ਕੌਰ ਰੰਧਾਵਾ, ਚਰਨਜੀਤ ਅਜਨਾਲਾ, ਜਸਪਾਲ ਧੌਲ, ਜਗਦੀਪ ਕੌਰ, ਐਸ ਵਿਰਦੀ ਮਨਜੀਤ ਕੌਰ ਅਤੇ ਜਗੀਰ ਕੌਰ ਤੋਂ ਇਲਾਵਾ ਵਡੀ ਗਿਣਤੀ `ਚ ਸਾਹਿਤਕਾਰਾਂ ਨੇ ਸਮਾਗਮ ਨੂੰ ਭਰਭੂਰਤਾ ਬਖਸ਼ੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media