ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਫੌਜਦਾਰੀ ਮੂਟ ਕੋਰਟ ਮੁਕਾਬਲੇ ਕਰਵਾਏ ਗਏ।ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਮੂਟ ਕੋਰਟ ਮੌਕੇ ਹਰਮਿੰਦਰ ਸਿੰਘ ਚੌਹਾਨ, ਸ੍ਰੀਮਤੀ ਗੀਤਾਂਜਲੀ ਕੋਰਪਾਲ, ਸੁਖਵਿੰਦਰ ਸਿੰਘ ਮੇਂਹਦੀਰੱਤਾ ਅਤੇ ਨਵਜੀਤ ਸਿੰਘ ਤੁਰਨਾ, ਸੀਨੀਅਰ ਐਡਵੋਕੇਟਸ, ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ’ਚ ਬੀ.ਏ.ਐਲ.ਐਲ (5 ਸਾਲਾ ਕੋਰਸ) ਸਮੈਸਟਰ 10ਵਾਂ ਅਤੇ ਐਲ.ਐਲ.ਬੀ (3 ਸਾਲਾ ਕੋਰਸ) ਸਮੈਸਟਰ ਛੇਵੇਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ 4 ਟੀਮਾਂ ਬਣਾਈਆਂ ਗਈਆਂ।ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਜਿਵਂੇ ਕਿ ਕਤਲ, ਅਪਰਾਧਿਕ ਸਾਜ਼ਿਸ਼, ਹੱਤਿਆ ਦੀ ਸਾਜ਼ਿਸ਼, ਦਾਜ ਦੀ ਮੌਤ, ਔਰਤਾਂ ਵਿਰੁੱਧ ਬੇਰਹਿਮੀ ਅਤੇ ਮਰਨ ਘੋਸ਼ਣਾ ਆਦਿ ਕੇਸ ਲੜੇ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਤਿਆਰੀ ਕਾਲਜ ਦੇ ਅਸਿਟੈਂਟ ਪ੍ਰੋਫੈਸਰ ਡਾ. ਕੋਮਲ ਕ੍ਰਿਸ਼ਨ ਮਹਿਤਾ ਕੋਆਰਡੀਨੇਟਰ ਆਫ਼ ਪ੍ਰੈਕਟੀਕਲ ਟ੍ਰੇਨਿੰਗ, ਡਾ. ਅਰਨੀਤ ਕੌਰ, ਡਾ. ਹਰਪ੍ਰੀਤ ਕੌਰ, ਪ੍ਰੋ. ਜਸਕਿਰਨਬੀਰ ਕੌਰ, ਪ੍ਰੋ. ਸੀਮਾ ਰਾਣੀ, ਪ੍ਰੋ. ਅਨੀਤਾ ਸ਼ਰਮਾ, ਪ੍ਰੋ. ਹਰਕੰਵਲ ਕੌਰ, ਪ੍ਰੋ. ਰੰਜਨਾ ਸ਼ਰਮਾ ਅਤੇ ਪ੍ਰੋ. ਰਕੇਸ਼ ਸੇਠ ਅਸਿਟੈਂਟ ਪ੍ਰੋਫੈਸਰਾਂ ਨੇ ਕਰਵਾਈ।ਇਸ ਮੌਕੇ ਪ੍ਰੈਜ਼ੀਡਿੰਗ ਅਫ਼ਸਰ ਨੇ ਵਿਦਿਆਰਥੀਆਂ ਦੀ ਤਿਆਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕਾਲਜ ਦੇ ਬਾਕੀ ਸਟਾਫ ਮੈਂਬਰ ਡਾ. ਸ਼ਮਸ਼ੇਰ ਸਿੰਘ, ਡਾ. ਰਮਨਦੀਪ ਕੌਰ ਅਤੇ ਪ੍ਰੋ. ਸੁਖਮਨਪ੍ਰੀਤ ਕੌਰ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …