Thursday, September 3, 2026

ਪੱਕੀ ਗਲੀ ਵਿਚ ਮਿਟੀ ਪਾ ਕੇ ਰਸਤਾ ਕੀਤਾ ਬੰਦ

ਮੁਹੱਲਾ ਵਾਸੀਆਂ ਵੱਲੋ ਮਿੱਟੀ ਚੁਕਵਾਉਣਦੀ ਮੰਗ

PPN10081402

ਬਟਾਲਾ, 10 ਅਗਸਤ (ਨਰਿੰਦਰ ਬਰਨਾਲ) – ਸ਼ਹਿਰ  ਬਟਾਲਾ ਵਿਚ ਸੀਵਰੇਜ ਦੀ ਵਿਵਸਥਾਂ ਖਰਾਬ ਹੋਣ ਦੀਆਂ ਖਬਰਾਂ ਤਾ ਆਮ ਹੀ ਪੜਨ ਨੂੰ ਮਿਲਦੀਆਂ ਹਨ ਤੇ ਸ਼ਹਿਰ ਦੀ ਮਸਹੂਰ ਕਲੌਨੀ ਸਾਊਥ ਸਿਟੀ ਦੀ ਗੱਲ ਕਰੀਏ ਤਾ ਸ਼ਹਿਰ ਦੇ ਨਾਮ ਵਰ ਲੋਕਾਂ ਦਾ ਰੈਣ ਬਸੇਰਾ ਇਸੇ ਹੀ ਕਲੌਨੀ ਵਿਚ ਹੈ ਬੀਤੇ ਦਿਨੀ ਅਖਬਾਰਾ ਵਿਚ ਸੀਵਰੇਜ ਬੰਦ ਹੋਣ ਦੀ ਖਬਰ ਵੱਖ ਵੱਖ ਅਖਬਾਰਾਂ ਵਿਚ ਪ੍ਰਕਾਸਿਤ ਹੋਈ ਸੀ ,ਪਰ ਸੀਵਰੇਜ ਦਾ ਤਾਂ ਕੋਈ ਹੱਲ ਨਹੀ ਨਿਕਲਿਆਂ ਪਰ ਕੁਝ ਕੁ ਘਰਾਂ ਵਾਲਿਆਂ ਨੇ ਸਾਊਥ ਸਿਟੀ ਫੇਜ-1 ਵਿਚ ਆਪਣੇ ਘਰ ਦੇ ਸੀਵਰੇਜ ਦੇ ਪਾਣੀ ਤੋ ਬਚਾਅ ਵਾਸਤੇ ਕਈ ਟਰਾਲੀਆਂ ਮਿਟੀ ਪੱਕੀ ਗਲੀ ਵਿਚ ਸੁਟਵਾ ਦਿਤੀ ਹੈ, ਜਿਸ ਕਾਰਨ ਮੁਹੱਲਾ ਵਾਸੀਆਂ ਦਾ ਲੰਘਣਾਂ ਮੁਸਕਲ ਹੋ ਗਿਆ, ਕਈ ਬੱਚੇ ਉਸ ਮਿਟੀ ਵਿਚ ਡਿਗਣ ਕਾਰਨ ਜਖਮੀ ਹੋ ਗਏ ਹਨ ਕਿਉ ਕਿ ਮਿੱਟੀ ਚੀਕਨੀ ਹੈ ਤੇ ਇਸ ਵਿਚੋ ਦੀ ਲੰਘਿਆ ਨਹੀ ਜਾ ਸਕਦਾ, ਸੋ ਮੁਹੱਲਾ ਵਾਸੀਆਂ ਦੀ ਕਮੇਟੀ ਘਰ ਦੇ ਕਰਮਚਾਰੀਆਂ ਅੱਗੇ ਬੇਨਤੀ ਹੈ ਕਿ ਇਸ ਮਿਟੀ ਨੂੰ ਚੁਕਵਾ ਕਿ ਕਿਤੇ ਦੂਰ ਸੁਟਿਆ ਜਾਵੇ ਤਾ ਜਾ ਬੱਚੇ ਤੇ ਮੁਹੱਲਾ ਵਾਸੀ ਇਥੋਂ ਦੀ ਲੰਘ ਸਕਣ। 

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply