ਦੇਸ ਰਾਜ ਹੈਰੀਟੇਜ ਸਕੂਲ ਬਟਾਲਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਬਟਾਲਾ, 10 ਅਗਸਤ (ਨਰਿੰਦਰ ਬਰਨਾਲ) – ਬੀਤੇ ਦਿਨ ਡੀ ਆਰ ਹੈਰੀਟੇਜ ਪਬਲਿਕ ਸਕੂਲ ਡੀ ਬੀ ਐਨ ਰੋਡ ਬਟਾਲਾ, ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਂਮ ਨਾਲ ਮਨਾਇਆ ਗਿਆ।ਜਿਸ ਵਿਚ ਨਰਸਰੀ ਜਮਾਤ ਤੋ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਤੀਆਂ ਦੇ ਤਿਉਹਾਰ ਦਾ ਆਰੰਭ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਨ ਸੱਚਾ ਹੋਵੇ ਤਾ ਰੱਬ ਵੀ ਨੀਵੇ ਹੋ ਕੇ ਸੁਣਦਾ ਹੈ ਗੀਤ ਨਾਲ ਕੀਤਾ, ਸਕੂਲ ਦੀਆਂ ਵਿਦਿਆਰਥਣਾ ਦੁਆਰਾ ਰਹਿਣ ਵੱਸਦੀਆਂ ਧੀਆਂ, ਬਾਬਲ ਮੇਰੀਆਂ ਗੁੱਡੀਆਂ, ਮਾਵਾਂ ਠੰਡੀਆਂ ਛਾਂਵਾ, ਵਰਗੇ ਕਈ ਵਿਰਸੇ ਨਾਲ ਸਬੰਧਿਤ ਗੀਤ ਪੇਸ ਕੀਤੇ। ਸਕੂਲ ਦੇ ਵਿਦਿਆਰਥੀਆਂ ਨੇ ਕਈ ਸੱਭਿਆਚਾਰ ਨਾਲ ਸਬੰਧਿਤ ਵਣਗੀਆਂ ਦੇ ਸਟਾਲ ਲਗਾਏ ਹੋਏ ਸਨ। ਆਏ ਹੋਏ ਮੁੱਖ ਮਹਿਮਾਨਾਂ ਵੱਲੋ ਖਾਣ ਪੀਣ ਦੇ ਸਟਾਲਾਂ ਦੀਆਂ ਸਿਫਤਾ ਕੀਤੀਆਂ ਜਿਹੜੇ ਕੇ ਵਿਰਸੇ ਨਾਲ ਵਿਦਿਆਰਥੀਆਂ ਨੂੰ ਜੋੜ ਰਹੇ ਸਨ। ਵਿਦਿਆਰਥੀਆਂ ਦੁਆਰਾ ਮਹਿੰਦੀ, ਪੱਗ ਬੰਨਣਾਂ, ਗਿੱਧਾਂ, ਭੰਗੜਾ, ਪਰਾਦਾ ਆਦਿ ਪ੍ਰੋਗਰਾਮ ਪੇਸ ਕੀਤੇ ਗਏ। ਇਸ ਤੀਆਂ ਦੇ ਤਿਊਹਾਰ ਦੇ ਸਮਾਰੋਹ ਵਿਚ ਸਕੂਲ ਡਾਇਰੈਕਟਰ ਸ੍ਰੀ ਮਦਨ ਲਾਲ ਜੀ ਨੇ ਸਕੂਲ ਦੇ ਐਜੂਕੇਸਨ ਐਡਵਾਇਜਰ ਸ੍ਰੀ ਮਤੀ ਸੁਰਿੰਦਰ ਕੁਮਾਰੀ, ਮੈਨੇਜਰ ਸ੍ਰੀ ਸੰਜੀਵ ਕੁਮਾਰ, ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ, ਸ੍ਰੀ ਏ ਸੀ ਪ੍ਰੀਤ, ਸਕੂਲ ਦੇ ਅਧਿਆਪਕ ਤੇ ਸਮੂਹ ਵਿਦਿਆਰਥੀ ਸਾਮਿਲ ਸਨ। ਮੁਕਾਬਲੇ ਚ ਜੇਤੂ ਯੋਗ ਵਿਦਿਆਰਥੀਆਂ ਨੂੰ ਸ੍ਰੀ ਮਦਨ ਲਾਲ ਦੁਆਰਾ ਪੁਰਸਕਾਰ ਦਿਤੇ ਗਏ, ਇਸ ਦੌਰਾਨ ਸ੍ਰੀ ਮਦਨ ਲਾਲ ਨੇ ਆਪਣੇ ਸੰਬੋਧਨੀ ਸਬਦਾ ਵਿਚ ਦੱਸਿਆਂ ਕਿ ਆਪਣੇ ਸੱਭਿਆਚਾਰ ਤੇ ਪਿਛੋਕੜ ਦੀ ਸੰਭਾਲ ਕਰਨ ਵਾਲੀਆਂ ਕੌਮਾ ਹੀ ਜਿੰਦਾ ਰਹਿੰਦੀਅ ਹਨ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਦੀ ਰਾਖੀ ਕਰਨ ਦਾ ਪ੍ਰਣ ਲੈਣਾਂ ਚਾਹੀਦਾ ਹੈ।