Sunday, October 6, 2024

ਈ.ਟੀ.ਟੀ.ਅਧਿਆਪਕ ਜੱਥੇਬੰਦੀ ਦੇ ਸੰਘਰਸ਼ ਨੂੰ ਪਿਆ ਬੂਰ

ਸਕੂਲਾਂ ਨੂੰ  ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਲਈ ਮੁੱਖ ਮੰਤਰੀ ਨੇ ਦਿੱਤੀ ਸਹਿਮਤੀ

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ) – ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਪੰਜਾਬ ਦੇ 5752 ਸਕੂਲਾਂ ਅਤੇ 13000 ਅਧਿਆਪਕਾਂ ਨੂੰ ਸਕੂਲ ਸਮੇਤ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਵੱਲੋਂ ਸ਼ਰੂ ਕੀਤੇ ਮਰਨ ਵਰਤ ਦੇ 22 ਦਿਨ ਬੀਤਣ ਦੇ ਜੱਥੇਬੰਦਕ ਅਧਿਆਪਕਾਂ ਵੱਲੋਂ ਸੂਬੇ ਭਰ ‘ਚ ਸ਼ੁਰੂ ਕੀਤੇ ਸੰਘਰਸ਼ੀ ਘੋਲ ਤੋਂ ਬਾਅਦ ਆਖਿਰਕਾਰ ਅਧਿਆਪਕਾਂ ਦੇ ਸੰਘਰਸ਼ ਨੂੰ ਬੂਰ ਪੈ ਹੀ ਗਿਆ। ਬੀਤੇ ਦਿਨ ਮੌੜ ਵਿਖੇ ਕੀਤੇ ਇਕੱਠ ਦੀ ਕਮਾਂਡ ਸੰਭਾਲਦਿਆਂ ਜਦੋਂ ਜਸਵਿੰਦਰ ਸਿੰਘ ਸਿੱਧੂ ਨੇ ਤਲਵੰਡੀ ਜਿਮਨੀ ਚੋਣ ਹਲਕੇ ਵੱਲ ਕੂਚ ਕਰਨ ਦਾ ਐਲਾਨ ਕੀਤਾ ਤਾਂ ਪ੍ਰਸ਼ਾਸ਼ਨ ਨੇ ਪਹਿਲਾਂ ਮੁੱਖ ਸੰਸਦੀ ਸਕੱਤਰ ਤੇ ਬਾਅਦ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਨਾਲ ਅਧਿਆਪਕਾਂ ਦੀ ਮੀਟਿੰਗ ਤੈਅ ਕਰਵਾ ਦਿੱਤੀ। ਅੱਜ ਹੋਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਵਿੱਚ ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਸੂਬਾ ਪ੍ਰ੍ਰਧਾਨ ਜਸਵਿੰਦਰ ਸਿੰਘ ਸਿੱਧੂ ਸਮੇਤ ਯੂਨੀਅਨ ਦੇ ਪੰਜ ਮੈਂਬਰੀ ਵਫਦ ਨੇ ਭਾਗ ਲਿਆ। ਜਿਸ ਦੁਰਾਨ ਸਰਕਾਰ ਵੱਲੋਂ ਚੀਫ਼ ਸੈਕਟਰੀ ਪੰਜਾਬ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ, ਸਿੱਖਿਆ ਸਕੱਤਰ ਪੰਚਾਇਤ, ਮੁੱਖ ਮੰਤਰੀ ਦੇ  ਸਪੈਸ਼ਲ ਸੈਕਟਰੀ ਕਰੁਣਾ ਰਾਜੂ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ। ਸਰਕਾਰ ਵੱਲੋ ਪਹਿਲਾਂ ਅਧਿਆਪਕਾਂ ਆਗੂਆਂ ਸਾਹਮਣੇ ਕਈ ਪਰਪੋਜਲਾਂ ਰੱਖੀਆਂ ਗਈਆਂ ਪਰ ਜਦੋਂ ਆਗੂ ਸਮੇਤ ਸਕੂਲ ਸਿੱਖਿਆ ਵਿਭਾਗ ਦੀ ਮੰਗ ਦੇ ਅੜੇ ਰਹੇ ਤਾਂ ਆਖਿਰਕਾਰ ਮੁੱਖ ਮੰਤਰੀ ਨੇ ਉਨ੍ਹਾਂ ਦੀ ਇਸ ਮੰਗ ਲਈ ਸਹਿਮਤੀ ਕਰਨ ਲਈ ਪ੍ਰਵਾਨਗੀ ਦੇ ਦਿੱਤੀ। ਲਗਾਤਾਰ 45 ਮਿੰਟ ਤੱਕ ਚੱਲੀ ਮੀਟਿੰਗ ਦੁਰਾਨ ਜਦੋਂ ਮੁੱਖ ਮੰਤਰੀ ਨੇ ਆਖਿਰ ਵਿੱਚ ਜਸਵਿੰਦਰ ਸਿੱਧੂ ਨੂੰ ਆਪਣਾ ਮਰਨ ਵਰਤ ਖੋਲਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਜਦੋਂ ਇਸਦਾ ਨੋਟੀਫਿਕੇਸ਼ਨ ਸਾਡੇ ਹੱਥ ਵਿੱਚ ਆ ਜਾਵੇਗਾ ਤਦ ਹੀ ਉਹ ਆਪਣਾ ਮਰਨ ਵਰਤ ਖੋਲਣਗੇ। ਉਨ੍ਹਾਂ ਕਿਹਾ ਕਿ ਪੰਚਾਇਤ ਮੰਤਰੀ ਤੇ ਸਿੱਖਿਆ ਮੰਤਰੀ ਵੱਲੋਂ ਦਸਤਖਤ ਕੀਤੇ ਜਾਣ ਤੋਂ ਤੁਰੰਤ ਬਾਅਦ ਇਸ ਦਾ ਨੋਟੀਫਿਕੇਸ਼ਨ ਕਰ ਦਿੱਤਾ ਜਾਵੇਗਾ। ਮੀਟਿੰਗ ਤੋਂ ਬਾਅਦ ਆਏ ਇਸ ਫੈਸਲੇ ਤੇ ਖੁਸ਼ੀ ਜਾਹਿਰ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਜੀਤ ਸਿੰਘ ਜੱਸੀ ਤੇ ਬਲਾਕ ਆਗੂਆਂ ਜਗਮੇਲ ਸਿੰਘ, ਰਾਜਿੰਦਰ ਸਿੰਘ ਰਾਜੂ, ਰਵਿੰਦਰ ਰਾਜੂ, ਅਰਜਨ ਢਿੱਲੋ, ਨਛੱਤਰ ਸਿੰਘ, ਨਰਪਿੰਦਰ ਸਿੰਘ, ਰਾਜ ਕੁਮਾਰ ਵਰਮਾ ਨੇ ਇਸ ਨੂੰ ਜੱਥੇਬੰਦੀ ਦੇ ਏਕੇ ਤੇ ਇਕੱਠ ਦੀ ਜਿੱਤ ਦੱਸਦਿਆਂ ਨੋਟਫਿਕੇਸ਼ਨ ਜਾਰੀ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਲਈ ਕਿਹਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply