ਭੀਖੀ, 6 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸ੍ਰੀ ਸਿੱਧਪੀਠ ਸ਼ਨੀਦੇਵ ਧਰਮਸ਼ਾਲਾ ਕਮੇਟੀ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਨੀਦੇਵ ਜੀ ਦਾ ਜਨਮ
ਉਤਸਵ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।ਕਮੇਟੀ ਦੇ ਪ੍ਰੈਸ ਸਕੱਤਰ ਰਜ਼ਨੀਸ ਸ਼ਰਮਾ ਕਿ ਨੇ ਦੱਸਿਆ ਕਿ ਪੂਰੇ ਨਗਰ ਦੇ ਸਹਿਯੋਗ ਨਾਲ 15 ਮਈ ਨੂੰ ਸਵੇਰੇ ਸ਼ਾਹੀ ਇਸ਼ਨਾਨ, ਸੰਤਿਸਗ ਕੀਰਤਨ ਅਤੇ ਭਗਤਾਂ ਲਈ ਲੰਗਰ ਅਤੁੱਟ ਵਰਤੇਗਾ।ਸ਼ਾਮ ਦੇ ਸਮੇ ਸ੍ਰੀ ਸ਼ਨੀਦੇਵ ਜੀ ਦੀ ਚੋਕੀ ਲਗਾਈ ਜਾਵੇਗੀ, ਜਿਸ ਵਿੱਚ ਮੁੱਖ ਮਹਿਮਾਨ ਵਜੋ ਮੰਗਤ ਰਾਏ ਬਾਂਸਲ ਸਾਬਕਾ ਵਿਧਾੲਕਿ, ਡਾ. ਮਨੋਜ ਬਾਲਾ ਹਲਕਾ ਸੇਵਾਦਾਰ ਮਾਨਸਾ, ਸਨਮੀਕ ਹੈਨਰੀ ਮੀਡੀਆ ਸਲਾਹਕਾਰ ਹਲਕਾ ਲਹਿਰਾਗਾਗਾ, ਅੰਗਰੇਜ਼ ਸਿੰਘ ਐੇਸ.ਅੇੈਚ.ਓ ਪਹੁੰਚ ਰਹੇ ਹਨ।ਚੋਕੀ ਦੀ ਜੋਤੀ ਪ੍ਰਚੰਡ ਰਸਮ ਅਮਿਤ ਕੁਮਾਰ ਮਹਿਤਾ ਅਤੇ ਸ੍ਰੀਮਤੀ ਰਕਸ਼ਾ ਦੇਵੀ ਐਮ.ਸੀ ਵੱਲੋ ਅਦਾ ਕੀਤੀ ਜਾਵੇਗੀ।ਚੋਕੀ ਵਿੱਚ ਸ੍ਰੀ ਸ਼ਨੀਦੇਵ ਜੀ ਦਾ ਗੁਣਗਾਨ ਕਰਨ ਲਈ ਵਿਸ਼ੇਸ ਤੋਰ ਤੇ ਵਿਕਰਮ ਰਾਠੋੜ ਪਹੁੰਚ ਰਹੇ ਹਨ ਅਤੇ ਸੁੰਦਰ-ਸੁੰਦਰ ਝਾਕੀਆਂ ਵੀ ਦਿਖਾਈਆਂ ਜਾਣਗੀਆਂ। ਇਸ ਮੋਕੇ ਕਮੇਟੀ ਪ੍ਰਧਾਨ ਸ਼ਿਵ ਕੁਮਾਰ ਬਬਲੂ, ਗਿਆਨ ਚੰਦ ਪੰਮੀ ਚੇਅਰਮੈਨ, ਅਸ਼ੋਕ ਕੁਮਾਰ ਉੱਪ ਚੇਅਰਮੈਨ, ਸਰਪ੍ਰਸਤ ਦੀਦਾਰ ਚੰਦ ਮੱਤੀ ਵਾਲੇ, ਮੱਖਣ ਲਾਲ ਖਜਾਨਚੀ, ਸਤੀਸ਼ ਕੁਮਾਰ ਮੱਤੀ ਸੱਕਤਰ, ਸੇਮ ਮਿੱਤਲ, ਸੋਨੀ ਮੋਹੜੀਗੰਡ, ਹਾਕਮ ਚੰਦ ਆਦਿ ਮੈਂਬਰ ਮੋਜੂਦ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media