Friday, August 28, 2026

ਬਰਗਾੜੀ ਦਾ ਪੰਥਕ ਇਕੱਠ ਇਤਿਹਾਸਕ ਹੋਵੇਗਾ – ਜਵਾਹਰਕੇ

ਭੀਖੀ, 6 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਗੁਰੂਦੁਆਰਾ ਪਾਤਸ਼ਾਹੀ ਨੌਵੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਇੱਕ ਵਿਸ਼ਸ਼ ਮੀਟਿੰਗ ਜਿਲ੍ਹਾ ਪ੍ਰਧਾਨ PPN0605201801ਬਲਵਿੰਦਰ ਸਿੰਘ ਮੰਡੇਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਕਾਰਜ਼ਕਾਰੀ ਮੈਬਰ ਰਾਜਿੰਦਰ ਸਿੰਘ ਜਵਾਹਰਕੇ ਨੇ ਕਿਹਾ ਕਿ 1 ਜੂਨ ਨੂੰ ਬਰਗਾੜੀ ਵਿਖੇ ਹੋ ਰਹੇ ਪੰਥਕ ਇਕੱਠ ਵਿੱਚ ਸ਼ੋਮਣੀ ਅਕਾਲੀ ਦਲ (ਅ) ਦੇ ਸਮੂਹ ਵਰਕਰ ਵੱਧ ਚੜ ਕੇ ਭਾਗ ਲੈਣਗੇ।ਜਵਾਹਰਕੇ ਨੇ ਪਿਛਲੇ ਦਿਨੀ ਫਫੜੇ ਭਾਈਕੇ ਦੇ ਗੁਰਦੁਆਰਾ ਸਾਹਿਬ ਵਿਖੇ ਜਿੰਦਰੇ ਤੋੜਨ ਦੀ ਨਿੰਦਾ ਕਰਦੇ ਕਿਹਾ ਕਿ ਜੇਕਰ ਜਿੰਦਾ ਤੋੜਨ ਵਾਲਿਆਂ  ਖਿਲਾਫ਼ ਕਾਰਵਾਈ ਨਹੀ ਹੁੰਦੀ ਤਾਂ ਭੀਖੀ ਪੁਲਿਸ ਥਾਣੇ ਦਾ ਘਿਰਾਉ ਕੀਤਾ ਜਾਵੇਗਾ॥ ਇਸ ਮੀਟਿੰਗ ਵਿੱਚ ਬਲਵੀਰ ਸਿੰਘ ਬੱਛੁਆਣਾ, ਸੁਖਚੈਨ ਸਿੰਘ ਅਤਲਾ, ਜਗਿੰਦਰ ਸਿੰਘ ਬੋਹਾ, ਬਾਬਾ ਲਾਲ ਸਿੰਘ, ਮਹਿੰਦਰ ਸਿੰਘ ਬੁਰਜਹਰੀ, ਮੱਖਣ ਸਿੰਘ, ਦਰਸ਼ਨ ਸਿੰਘ ਦਲੇਰ, ਪ੍ਰਦੀਪ ਸਿੰਘ ਢੈਪਈ, ਅਜੀਤ ਸਿੰਘ ਢੈਪਈ, ਗਿਆਨ ਸਿੰਘ ਗਿੱਲ, ਦਰਸ਼ਨ ਸਿੰਘ ਗੁੜਥੜੀ, ਗੁਰਤੇਜ ਸਿੰਘ ਖੀਵਾ, ਰਣਜੀਤ ਸਿੰਘ ਭੀਖੀ, ਗੁਰਮੇਲ ਸਿੰਘ ਖੁਡਾਲ, ਮੇਜਰ ਸਿੰਘ ਅਕਲੀਆ, ਲਾਲ ਸਿੰਘ ਢੈਪਈ, ਗੁਰਦਿੱਤ ਸਿੰਘ, ਕਰਨੈਲ ਸਿੰਘ, ਭੀਮ ਸਿੰਘ ਭੁਪਾਲ ਆਦਿ ਮੌਜੂਦ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply