Wednesday, March 18, 2026

ਸਿੱਖਿਆ ਦੇ ਖੇਤਰ ਵਿਚ ਪੰਜਾਬ ਬਣੇਗਾ ਨੰਬਰ ਇਕ ਸੂਬਾ – ਓ.ਪੀ ਸੋਨੀ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਸਕੂਲੀ ਸਿੱਖਿਆ ਵਿਚ ਵੱਡੇ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦੇ ਕਿਹਾ ਕਿ PPN0605201811ਪੰਜਾਬ ਦੇ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣਾ ਉਨਾਂ ਦਾ ਮਿਸ਼ਨ ਹੈ ਅਤੇ ਇਸ ਦੀ ਪੂਰਤੀ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਨੂੰ ਸਿੱਖਿਆ ਖੇਤਰ ਵਿਚ ਨੰਬਰ ਇਕ ’ਤੇ ਲਿਆਂਦਾ ਜਾਵੇਗਾ ਅਤੇ ਇਹ ਕੰਮ ਇਸੇ ਸੈਸ਼ਨ ਤੋਂ ਚਾਲੂ ਹੋਵੇਗਾ।ਮੋਹਨ ਲਾਲ ਮੈਮੋਰੀਅਲ ਇੰਸਟੀਚਿਊਟ ਆਫ ਐਜੂਕੇਸ਼ਨ, ਮੂਧਲ ਵਿਖੇ ਬੀ.ਐਡ ਕੋਰਸ ਦੀ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਲਈ ਕਾਲਜ ਵਿਚ ਕਰਵਾਏ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਇਸ ਲਈ ਸਾਨੂੰ ਅਧਿਆਪਕਾਂ ਦਾ ਸਾਥ ਚਾਹੀਦਾ ਹੈ।ਉਨਾਂ ਡਿਗਰੀ ਲੈ ਰਹੇ ਵਿਦਿਆਰਥੀਆਂ ਨੂੰ ਭਵਿੱਖ ਦੇ ਉਸਰੀਏ ਬਣਨ ਦੀ ਪ੍ਰੇਰਨਾ ਦਿੱਤੀ।ਸੋਨੀ ਨੇ ਡਿਗਰੀ ਲੈ ਚੁਕੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆ।ਉਹਨਾ ਨੇ ਕਿਹਾ ਕਿ ਸਮਾਜ ਅਧਿਆਪਕਾ ਦੇ ਬਗੈਰ ਤਰਕੀ ਨਹੀਂ ਕਰ ਸਕਦਾ।  
              ਕਾਲਜ ਦੇ ਚੇਅਰਮੈਨ ਡਾ. ਆਰ.ਪੀ ਖੁੱਲਰ ਦੀ ਅਗਵਾਈ ਹੇਂਠ ਕਰਵਾਏ ਗਏ ਇਸ ਸਮਾਰੋਹ ਦੀ ਸਬਦ ਗਾਇਨ ਨਾਲ ਸ਼ੁਰੂਆਤ ਕੀਤੀ ਗਈ।ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਡੀਨ ਡਾ. ਟੀ.ਐਸ ਬੇੈਨੀਪਾਲ, ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਡਾਇਰੈਕਟਰ ਜਗਦੀਸ਼ ਸਿੰਘ, ਫੋਰਟੀਸ ਐਸਕੋਰਟ ਦੇ ਮੁੱਖੀ ਡਾ. ਐਚ.ਪੀ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ।ਕਾਲਜ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ ਅਤੇ ਗਜਲਾਂ ਰਾਹੀਂ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ।200 ਤੋਂ ਵੱਧ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਡਿਗਰੀ ਵੰਡਣ ਦੀ ਰਸਮ ਅਦਾ ਕੀਤੀ ਗਈ।     
ਡਾ. ਖੁੱਲਰ ਅਤੇ ਪ੍ਰਿੰਸੀਪਲ ਡਾ. ਮੋਨਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਸਮਾਰੋਹ ਵਿੱਚ ਮੈਡਮ ਕੰਵਲਜੀਤ ਕੌਰ ਵੱਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ  ਮੰਦੀਪ ਕੌਰ, ਸ਼ਿਵਾਨੀ ਸ਼ਰਮਾ, ਰਮਨਦੀਪ ਕੌਰ ਅਤੇ ਬਾਕੀ ਸਭ ਸਟਾਫ ਮੈਂਬਰ ਅਤੇ ਐਸ.ਵੀ.ਐਮ ਕਾਲਜ ਦੇ ਸਟਾਫ ਮੈਂਬਰ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …

Leave a Reply