ਕਿਸਾਨਾਂ ਨੂੰ ਅਪੀਲ ਨਾੜ ਅਤੇ ਪਰਾਲੀ ਨੂੰ ਨਾ ਲਗਾਈ ਜਾਵੇ ਅੱਗ-ਡਿਪਟੀ ਕਮਿਸ਼ਨਰ
ਪਠਾਨਕੋਟ, 11 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਪਠਾਨਕੋਟ ਅੰਦਰ 9 ਮਈ ਤੱਕ ਵੱਖ-ਵੱਖ ਮੰਡੀਆਂ ਵਿੱਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਕੁਲ 54509 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜਦ ਕਿ ਪਿਛਲੀ ਵਾਰ ਤੋਂ ਜਿਆਦਾ 50 ਹਜਾਰ ਮੀਟਰਿਕ ਟਨ ਦਾ ਇਸ ਸਾਲ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਉਪਰੋਕਤ ਦਿਨ ਤੱਕ ਕਣਕ ਦੀ ਖਰੀਦ ਨਿਰਧਾਰਤ ਟੀਚੇ ਤੋਂ ਉਪਰ ਹੈ ਜੋ ਕਿ ਕਿਸਾਨਾਂ ਲਈ ਇਕ ਖੁਸ਼ੀ ਦੀ ਗੱਲ ਹੈ।ਇਹ ਜਾਣਕਾਰੀ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆਂ ਕਿ ਇਸ ਵਾਰ ਕਿਸਾਨਾਂ ਦੀ ਕਣਕ ਦੀ ਅਦਾਇਗੀ ਨਾਲੋ ਨਾਲ ਉਨ੍ਹਾਂ ਨੂੰ ਆਨ ਲਾਈਨ ਪੈਮਿੰਟ ਪਾ ਦਿੱਤੀ ਗਈ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪੇ੍ਰਸਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 9 ਮਈ ਤੱਕ 54509 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਖਰੀਦ ਕੀਤੀ ਗਈ ਕਣਕ ਵਿਚੋਂ ਪਨਗ੍ਰੇਨ ਨੇ 21846 ਮੀਟਰਿਕ ਟਨ, ਐਫ.ਸੀ.ਆਈ ਨੇ 9860 ਮੀਟਰਿਕ ਟਨ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 9300 ਮੀਟਰਿਕ ਟਨ, ਪਨਸਪ 7000 ਮੀਟਰਿਕ ਟਨ, ਪੰਜਾਬ ਐਗਰੋ ਨੇ 4450 ਮੀਟ੍ਰਿਕ ਟਨ ਅਤੇ ਮਾਰਕਫੈਡ ਨੇ 1903 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ।ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਖਰੀਦ ਕੀਤੀ ਗਈ ਕਣਕ ਦੀ ਲਿਫ਼ਟਿੰਗ ਨਾਲੋ ਨਾਲ ਕਰਵਾਉਂਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਮੰਡੀਆਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ।ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਕੁਲ ਖਰੀਦ ਕੀਤੀ ਗਈ 54509 ਮੀਟ੍ਰਿਕ ਟਨ ਖਰੀਦ ਕੀਤੀ ਗਈ ਕਣਕ ਵਿੱਚੋਂ 36499 ਮੀਟ੍ਰਿਕ ਟਨ ਦੀ ਲਿਫਟਿੰਗ ਕਰਵਾ ਦਿੱਤੀ ਗਈ ਹੈ ਅਤੇ 18010 ਮੀਟ੍ਰਿਕ ਟਨ ਕਣਕ ਦੀ ਅਜੈ ਲਿਫਟਿੰਗ ਕਰਨੀ ਬਾਕੀ ਹੈ।ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ, ਜਿਨ੍ਹਾਂ ਮੰਡੀਆਂ ਅੰਦਰ ਲਿਫਟਿੰਗ ਦਾ ਕੰਮ ਹੌਲੀ ਗਤੀ ਵਿੱਚ ਚਲ ਰਿਹਾ ਹੈ ਉਨ੍ਹਾਂ ਮੰਡੀਆਂ ਅੰਦਰ ਲਿਫਟਿੰਗ `ਚ ਤੇਜ਼ੀ ਲਿਆਂਦੀ ਜਾਵੇ।ਉਨ੍ਹਾਂ ਕਿਹਾ ਕਿ ਕਿਸਾਨਾਂ ਅੱਗੇ ਅਪੀਲ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਕੋਈ ਵੀ ਕਿਸਾਨ ਨਾੜ ਜਾਂ ਪਰਾਲੀ ਨੂੰ ਅੱਗ ਨਾ ਲਗਾਉਂਣ ਅਤੇ ਇਸ ਤੋਂ ਇਲਾਵਾ ਕਿਸਾਨ ਕਣਕ ਅਤੇ ਝੋਨੇ ਦੇ ਨਾਲ ਨਾਲ ਹੋਰ ਜਿਨਸਾ ਦੀ ਪੈਦਾਵਾਰ ਕਰ ਕੇ ਵਧੇਰਾ ਮੁਨਾਫਾ ਕਮਾ ਸਕਦੇ ਹਨ।ਇਸ ਦੇ ਲਈ ਖੇਤੀ ਬਾੜੀ ਵਿਭਾਗ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media