ਫਸਟ ਡਿਵੀਜਨ ਲੈਣ ਵਾਲੇ 51 ਵਿਦਿਆਰਥੀ ਮੈਡਲਾਂ ਨਾਲ ਸਨਮਾਨੇ

ਬਟਾਲਾ, 11 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦਸਵੀ ਦੇ ਐਲਾਨੇ ਗਏ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੱਲਰ ਦਾ ਦੱਸਵੀ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਸਕੂਲ ਵਿੱਚ ਦਸਵੀ ਜਮਾਤ ਦੇ 90 ਵਿਦਿਆਰਥੀ ਸਨ, ਇਹਨਾ ਵਿਚੋ 51 ਬੱਚਿਆਂ ਦੀ ਫਸਟ ਡਵੀਜਨ ਆਈ ਹੈ।ਸਕੂਲ ਦੀ ਸਵੇਰ ਦੀ ਸਭਾ ਵਿਚ ਸਰਪੰਚ ਬਲਵਿੰਦਰ ਸਿੰਘ ਭੁੱਲਰ ਤੇ ਮੈਨੇਜਰ ਪਰਮਿੰਦਰ ਸਿੰਘ ਭੱੱਲਰ ਵਲੋ ਫਸਟ ਡਵੀਜਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਵਿੱਚ ਸਭ ਤੋ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ ਸੁਖਨੀਤ ਕੌਰ 530 ਅੰਕ, ਰਮਨਪ੍ਰੀਤ ਕੌਰ 515 ਅੰਕ ਤੇ ਨਵਜੋਤ ਕੌਰ ਨੇ 491 ਅੰਕ ਲੈ ਕੇ ਆਪਣੇ ਸਕੂਲ, ਅਧਿਆਪਕਾਂ ਤੇ ਖਾਸ ਕਰਕੇ ਆਪਣੇ ਮਾਤਾ ਪਿਤਾ ਨਾਂ ਰੌਸ਼ਨ ਕੀਤਾ ਹੈ। ਇਸ ਸਮਾਰੋਹ ਵਿੱਚ ਸਕੂਲ ਸਟਾਫ ਮੈਬਰਾਂ ਵਿਚ ਗੁਰਮੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਲਾਲ, ਨਰਿੰਦਰ ਸਿੰਘ, ਜਤਿੰਦਰਬੀਰ ਸਿੰਘ, ਕੰਵਲਪ੍ਰੀਤ ਕੌਰ, ਪੂਜਾ ਭਾਰਤੀ, ਪਲਵਿੰਦਰ ਕੌਰ, ਨਰੇਸ਼ ਕੁਮਾਰੀ, ਰਮਨਬਾਜਵਾ, ਸੁਮਨਦੀਪ ਕੌਰ, ਮਨਇੰਦਰ ਕੌਰ ਆਦਿ ਅਧਿਆਪਕ ਹਾਜਰ ਸਨ।
Punjab Post Daily Online Newspaper & Print Media