Saturday, June 27, 2026

ਸਿੱਖ ਪੰਥ ਉਪਰ ਭਾਰੂ ਹੋ ਰਹੀਆਂ ਪੰਥ ਵਿਰੋਧੀ ਤਾਕਤਾਂ ਤੇ ਭਰਾ-ਮਾਰੂ ਜੰਗ ਤੋਂ ਬਚਿਆ ਜਾਵੇ- ਜਥੇਦਾਰ

ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਮੌਜੂਦਾ ਹਲਾਤਾਂ ’ਤ ਚਿੰਤਾ ਪ੍ਰਗਟ Giani Gurbachan Sਕਰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਆਦੇਸ਼ ਕੀਤਾ ਕਿ ਭਰਾ-ਮਾਰੂ ਜੰਗ ਤੋਂ ਬਚਿਆ ਜਾਵੇ।ਸਿੱਖ ਪੰਥ ਵਿੱਚ ਸੇਵਾ, ਸਿਮਰਨ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਮਹਾਪੁਰਸ਼, ਵਿਦਵਾਨ, ਗੁਰਬਾਣੀ ਦੇ ਗਿਆਤਾ, ਵਿਆਖਿਆਕਾਰ ਅਤੇ ਬੁੱਧੀ ਜੀਵੀ ਇਹਨਾਂ ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ, ਉਦਾਸੀ, ਨਾਨਕਸਰੀ ਸੰਪ੍ਰਦਾਇ, ਰਾੜਾ ਸਾਹਿਬ ਸੰਪ੍ਰਦਾਇ, ਰਾਮਪੁਰ ਖੇੜਾ ਸੰਪ੍ਰਦਾਇ ਆਦਿ ਵਿਚੋਂ ਪੈਦਾ ਹੋਏ ਹਨ।ਜਿਹਨਾਂ ਨੇ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।ਉਸ ਵੇਲੇ ਤਾਂ ਪੰਥ ਵਿੱਚ ਕਦੇ ਵੀ ਕੋਈ ਵਾਦ-ਵਿਵਾਦ ਜਾ ਦੁਬਿਧਾ ਪੈਦਾ ਨਹੀਂ ਹੋਈ ਹੁਣ 1984 ਦੇ ਘੱਲੂਘਾਰੇ ਤੋਂ ਬਾਅਦ ਇੱਕ ਗਿਣੀ-ਮਿਥੀ ਸਾਜਿਸ਼ ਅਧੀਨ ਦੇਸ਼-ਵਿਦੇਸ਼ ਵਿੱਚ ਬੈਠੇ ਕੁੱਝ ਲੇਖਕਾਂ ਅਤੇ ਪ੍ਰਚਾਰਕਾਂ ਵਲੋਂ ਮਹਾਨ ਸਿੱਖ ਪ੍ਰੰਪਰਾਵਾਂ, ਮਰਿਯਾਦਾ, ਸਿੱਖ ਅਰਦਾਸ, ਖੰਡੇ-ਬਾਟੇ ਦਾ ਅੰਮ੍ਰਿਤ, ਨਿੱਤਨੇਮ, ਅੰਮ੍ਰਿਤ ਵੇਲਾ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ, ਸਰੋਵਰ, ਮੀਰੀ-ਪੀਰੀ ਦਾ ਸਿਧਾਂਤ ਅਤੇ ਸਿੱਖ ਇਤਿਹਾਸ ਉੱਪਰ ਬੇਲੋੜਾ ਵਾਦ-ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।ਇਹ ਲੋਕ ਵੱਡੀ ਸਾਜਿਸ਼ ਦੇ ਤਹਿਤ ਪੰਥ ਵਿੱਚ ਦੁਬਿਧਾ ਪਾ ਕੇ ਵੰਡੀਆਂ ਪਾ ਰਹੇ ਹਨ ਅਤੇ ਇਸ ਨਿਰਮਲ ਪੰਥ ਨੂੰ ਕੰਮਜ਼ੋਰ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਧਾ ਲਾਭ ਪੰਥ ਵਿਰੋਧੀ ਤਾਕਤਾਂ ਨੂੰ ਜਾ ਰਿਹਾ ਹੈ ਅਤੇ ਉਹ ਦਿਨੋਂ-ਦਿਨ ਸਿੱਖ ਪੰਥ ਉਪਰ ਭਾਰੂ ਹੋ ਰਹੀਆਂ ਹਨ। ਇਸ ਕਰਕੇ ਜਿਹੜੇ ਵੀ ਪ੍ਰਚਾਰਕ, ਰਾਗੀ, ਢਾਡੀ, ਕਥਾ ਵਾਚਕ ਦੇਸ਼-ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ ਉਹ ਚਾਹੇ ਸ਼ੋ੍ਰਮਣੀ ਕਮੇਟੀ, ਦਿੱਲੀ ਕਮੇਟੀ, ਟਕਸਾਲਾਂ ਜਾਂ ਮਿਸ਼ਨਰੀ ਕਾਲਜਾਂ ਨਾਲ ਸਬੰਧਤ ਹਨ, ਭਾਵੇਂ ਉਹ ਆਪੂ ਬਣੇ ਪ੍ਰਚਾਰਕ ਹਨ। ਉਹਨਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਸਟੇਜਾਂ ਉਪਰ ਜਾ ਕੇ ਸੰਗਤਾਂ ਵਿੱਚ ਕੋਈ ਵੀ ਐਸਾ ਵਿਸ਼ਾ, ਜਿਸ ਨਾਲ ਸੰਗਤਾਂ ਵਿੱਚ ਦੁਬਿਧਾ ਪੈਦਾ ਹੁੰਦੀ ਹੋਵੇ ਨਾ ਪ੍ਰਚਾਰਿਆ ਜਾਵੇ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਗਰ ਕੋਈ ਜਾਣ ਬੁੱਝ ਕਿ ਸੰਗਤਾਂ ਨੂੰ ਭੁਲੇਖੇ ਵਿੱਚ ਪਾਉਂਦਾ ਹੈ ਤਾਂ ਉਹ ਸੰਗਤਾਂ ਦਾ ਵਿਰੋਧ ਝੱਲਣ ਦਾ ਆਪ ਜ਼ਿੰਮੇਵਾਰ ਹੋਵੇਗਾ।ਦੇਸ਼-ਵਿਦੇਸ਼ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਸਮਾਂ ਨਾ ਦੇਣ, ਜਿਹਨਾਂ ਨਾਲ ਸੰਗਤਾਂ ਵਿੱਚ ਟਕਰਾਅ ਪੈਦਾ ਹੋਵੇ।ਜੇ ਕਿਸੇ ਨੂੰ ਗੁਰਬਾਣੀ, ਗੁਰ ਇਤਿਹਾਸ, ਗੁਰ ਅਸਥਾਨਾਂ, ਮਰਿਯਾਦਾ ਜਾਂ ਪ੍ਰੰਪਰਾਵਾਂ ਪ੍ਰਤੀ ਕਿਸੇ ਵੀ ਪ੍ਰਕਾਰ ਦੀ ਸ਼ੰਕਾ ਹੈ ਤਾਂ ਉਹ ਆਪਣੇ ਪੰਜ ਮੈਂਬਰਾਂ ਦੇ ਨਾਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਤਾਂ ਕਿ ਅੰਦਰ ਬੈਠ ਕੇ ਉਸ ਸਬੰਧੀ ਵਿਚਾਰ ਕੀਤੀ ਜਾ ਸਕੇ ਪ੍ਰੰਤੂ ਬਾਹਰ ਖੁਲੇਆਮ ਪ੍ਰਚਾਰ ਨਾ ਕੀਤਾ ਜਾਵੇ।ਜੋ ਪੰਥਕ ਮਸਲੇ ਹਨ ਉਹਨਾਂ ਨੂੰ ਹਲ ਕਰਨ ਵਾਸਤੇ ਦੋਨਾਂ ਪੱਖਾਂ ਦੇ ਸਿੰਘਾਂ ਨੂੰ ਬਿਠਾ ਕੇ ਗੁਰੂ ਜੁਗਤ ਵਿੱਚ ਮਿਲ ਬੈਠ ਕੇ ਗੁਰਮਤਿ ਅਨੁਸਾਰ ਉਸ ਦਾ ਹੱਲ ਕੱਢਿਆ ਜਾ ਸਕਦਾ ਹੈ।ਆਪੋ-ਧਾਪੀ ਸੋਚ ਅਨੁਸਾਰ ਕੌਮ ਵਿੱਚ ਭਰਾ-ਮਾਰੂ ਜੰਗ ਨਾ ਛੇੜੀ ਜਾਵੇ।ਇਸ ਆਦੇਸ਼ ਉਪਰ ਸਖ਼ਤੀ ਨਾਲ ਅਮਲ ਕੀਤਾ ਜਾਵੇ, ਇਸ ਵਿੱਚ ਹੀ ਸਿੱਖ ਕੌਮ ਦਾ ਭਲਾ ਹੈ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply