ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਗੁਰੂ ਬਜਾਰ ਵਿੱਚ ਹੋਈ ਸੁਨਿਆਰੇ ਦੀ ਦੁਕਾਨ `ਤੇ ਉਸ ਦੇ ਨੌਕਰ ਨੂੰ ਗੋਲੀ ਮਾਰਨ ਅਤੇ ਲੁੱਟ ਸਬੰਧੀ
ਥਾਣਾ ਈ ਡਵੀਜਨ ਵਿਖੇ ਦਰਜ ਕੇਸ ਦੀ ਜਾਂਚ ਲਈ ਕਮਿਸ਼ਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਵਲੋਂ ਜਗਮੋਹਨ ਸਿੰਘ ਡੀਸੀਪੀ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਇੱਕ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਵਿੱਚ ਹਰਜੀਤ ਸਿੰਘ ਧਾਰੀਵਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ, ਮਨਜੀਤ ਸਿੰਘ ਏ.ਸੀ.ਪੀ ਦੱਖਣੀ, ਇੰਸਪੈਕਟਰ ਜੋਗਾ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਇੰਸਪੈਕਟਰ ਸੁਖਬੀਰ ਸਿੰਘ,ਮੁੱਖ ਅਫਸਰ ਥਾਣਾ ਈ ਡਵੀਜਨ ਸ਼ਾਮਲ ਕੀਤੇ ਗਏ ਸਨ।
ਜਗਮੋਹਨ ਸਿੰਘ ਡੀਸੀਪੀ ਇੰਨਵੈਸਟੀਗੇਸ਼ਨ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਸ ਵਾਰਦਾਤ ਦੇ ਦੋਸ਼ੀ ਜੋਨੀ ਕਪੂਰ ਉਰਫ ਜੋਨੀ ਅਸੋਕ ਕਪੂਰ ਵਾਸੀ ਪੱਕੀ ਗਲੀ ਨੇੜੇ ਪੱਪੂ ਡੇਅਰੀ ਮਹਾਂ ਸਿੰਘ ਗੇਟ ਅੰਮ੍ਰਿਤਸਰ ਹਾਲ ਵਾਸੀ ਨੇੜੇ ਗੁਰੂ ਨਾਨਕ ਡੇਅਰੀ ਗਲੀ ਨੰ: 3 ਛੇਹਰਟਾ ਅੰਮ੍ਰਿਤਸਰ ਅਤੇ ਯੋਗੇਸ਼ ਕੁਮਾਰ ਉਰਫ ਸੈਂਪੀ ਪੁੱਤਰ ਰਕੇਸ ਕੁਮਾਰ ਵਾਸੀ 468/4 ਗਲੀ ਸ਼ਿਵਾਲਾ ਭਾਂਡਿਆ ਵਾਲਾ ਬਜਾਰ ਅੰਮ੍ਰਿਤਸਰ ਨੂੰ ਇੰਸਪੈਕਟਰ ਜੋਗਾ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਨੇ ਨਾਕਾਬੰਦੀ ਦੌਰਾਨ ਟੀ-ਪੁਆਇੰਟ ਗੰਦਾ ਨਾਲ ਫਤਾਹਪੁਰ ਏਰੀਏ ਵਿੱਚੋਂ ਕਾਬੂ ਕਰਕੇ ਦੋਸ਼ੀ ਜੋਨੀ ਕਪੂਰ ਉਰਫ ਜੋਨੀ ਉੱਕਤ ਪਾਸੋ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਸਪਲੈਡਰ, ਇੱਕ ਪਿਸਟਲ 32 ਬੋਰ ਅਤੇ ਯੋਗੇਸ ਕੁਮਾਰ ਉਰਫ ਸੈਂਪੀ ਪਾਸੋ ਵਾਰਦਾਤ ਵਿੱਚੋ ਹਿੱਸੇ ਆਈ ਲੁੱਟੀ ਹੋਈ 980 ਗਰਾਮ ਚਾਦੀ, ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਬਰਾਮਦ ਕੀਤਾ।ਦੋਸ਼ੀਆਂ ਨੇ ਆਪਣੀ ਮੁੱਢਲੀ ਪੁਛਗਿਛ ਦੌਰਾਨ ਮੰਨਿਆ ਕਿ ਇਸ ਵਾਰਦਾਤ ਵਿੱਚ ਉਹਨਾਂ ਤੋ ਇਲਾਵਾ ਹੋਰ ਦੋਸ਼ੀ ਰਜਤ ਮਲਹੋਤਰਾ ਉਰਫ ਕਰਨ ਮਸਤੀ, ਅਮਨਪ੍ਰੀਤ ਸਿੰਘ ਉਰਫ ਰਿੰਕਾ, ਨਵਨੀਤ ਸਿੰਘ ਉਰਫ ਸ਼ੇਰਾ, ਨਰਿੰਦਰ ਸਿੰਘ ਉਰਫ ਗੋਗੀ ਅਤੇ ਅੰਗਰੇਜ ਸਿੰਘ ਉਕਤ ਵੀ ਸ਼ਾਮਲ ਸਨ।ਇਹਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਮੁਕੱਦਮੇ ਦਰਜ ਹਨ।ਉਕਤ ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਜਿਹਨਾਂ ਪਾਸੋਂ ਬਾਰੀਕੀ ਨਾਲ ਪੁਛਗਿੱਛ ਕਰ ਕੇ ਸਾਥੀ ਦੋਸ਼ੀਆਂ ਦੇ ਟਿਕਾਣਿਆਂ ਬਾਰੇ ਪਤਾ ਕਰਕੇ ਉਹਨਾਂ ਨੂੰ ਜਲਦੀ ਤੋ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media