ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਧਿਕਾਰੀ ਡਾ. ਕੁਲਵੰਤ ਕੋਰ ਦੇ ਆਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਵਿਖੇ ਡਾ. ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਯੋਗਾ ਕੈਪ ਲਗਾਇਆ ਗਿਆ। ਜਿਸ ਵਿੱਚ ਡਾ. ਰਾਜਨ ਚੋਘਰੀ ਅਤੇ ਡਾ. ਵਿਪਨ ਕੁਮਾਰ ਵਿਸ਼ੇਸ ਰੂਪ ਵਿੱਚ ਹਾਜ਼ਰ ਹੋਏ ਅਤੇ ਵੱਖ-ਵੱਖ ਯੋਗ ਕ੍ਰਿਆਵਾਂ ਦੇ ਬਾਰੇ ਵਿੱਚ ਦੱਸਿਆ।ਯੋਗ ਦੇ ਮਾਹਿਰ ਡਾ. ਸੈਫਾਲੀ ਨੇ ਆਯੂਰਵੈਦਿਕ ਦੇ ਸੰਬੰਧਤ ਯੋਗ ਦਾ ਮਹੱਤਵ ਦੱਸਦੇ ਹੋਏ ਯੋਗ ਕਰਨਾ ਵੀ ਸਿਖਾਇਆ।ਡਾ. ਭੁਪਿੰਦਰ ਸਿੰਘ ਨੇ ਸਭ ਨੂੰ ਯੋਗ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਅਗਰ ਕਿਸੇ ਨੂੰ ਨਸ਼ੇ ਦੀ ਆਦਤ ਲੱਗ ਚੁੱਕੀ ਹੈ ਤਾਂ ਉਸ ਨੂੰ ਯੋਗ ਰਾਹੀ ਵੀ ਛੱਡਿਆ ਜਾ ਸਕਦਾ ਹੈ।ਇਸ ਮੋਕੇ ਤੇ ਡਾ. ਸਚਿਨ ਗੁਪਤਾ, ਡਾ. ਮੁਲਖਰਾਜ, ਡਾ. ਸਤੀਸ, ਡਾ.ਸੋਨਮ ਧੀਮਾਨ, ਡਾ. ਪੰਕਜ ਸਿੰਘ, ਡਾ. ਕੁਲਦੀਪ ਕੌਰ, ਡਾ. ਵਿਪਨ, ਡਾ. ਰਜਿੰਦਰ ਸਰਮਾ, ਰਵਿੰਦਰ ਸਰਮਾ, ਸਿਮਰਦੀਪ ਅਤੇ ਹੋਰ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media