Wednesday, September 2, 2026

ਖਾਨਪੁਰ ਵਿਖੇ 9.72 ਲੱਖ ਲਾਗਤ ਵਾਲੇ ਨਾਲੇ ਦੇ ਨਿਰਮਾਣ ਕਾਰਜ ਦਾ ਕੀਤਾ ਸੁਭਅਰੰਭ

PPN2005201810ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਖਾਨਪੁਰ ਵਿਖੇ ਕਰੀਬ 25 ਲੱਖ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਜਿਨ੍ਹਾਂ ਵਿੱਚੋਂ ਅੱਜ ਖਾਨਪੁਰ ਵਿਖੇ 9.72 ਲੱਖ ਰੁਪਏ ਦੀ ਰਾਸੀ ਨਾਲ 1350 ਫੁੱਟ ਦੀ ਲੰਬਾਈ ਦੇ ਨਾਲੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਜਿਸ ਨਾਲ ਖਾਨਪੁਰ ਨਿਵਾਸੀ ਲੋਕਾਂ ਨੂੰ ਕਾਫੀ ਰਾਹਤ ਪਹੁੰਚੇਗੀ, ਇਸ ਤੋਂ ਇਲਾਵਾ ਅੱਜ ਦੇ ਹੀ ਦਿਨ ਕਰੀਬ 37 ਲੱਖ ਰੁਪਏ ਦੀ ਲਾਗਤ ਨਾਲ ਚਾਰ ਮਰਲਾ ਕਵਾਟਰ ਵਿਖੇ ਗਲੀਆਂ ਨਾਲੀਆਂ ਦਾ ਨਿਰਮਾਣ ਕਾਰਜ ਵੀ ਸੁਰੂ ਕੀਤਾ ਗਿਆ ਹੈ।ਇਹ ਪ੍ਰਗਟਾਵਾ ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਨੇ ਖਾਨਪੁਰ ਵਿਖੇ ਨਾਲੇ ਦੇ ਨਿਰਮਾਣ ਕਾਰਜ ਦਾ ਸੁਭਅਰੰਭ ਕਰਨ ਮਗਰੋਂ ਕੀਤਾ।ਇਸ ਤੋਂ ਪਹਿਲਾ ਉਨ੍ਹਾਂ ਕਾਂਗਰਸੀ ਕਾਰਜਕਰਤਾ ਰੋਹਿਤ ਕੋਹਲੀ ਦੇ ਨਿਵਾਸ ਸਥਾਨ ਤੇ ਇਕ ਸਭਾ ਦੇ ਦੋਰਾਨ ਖਾਨਪੁਰ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਸ ਮਗਰੋਂ ਵਿਧਾਇਕ ਨੇ ਖਾਨਪੁਰ ਦੀਆਂ ਗਲੀਆਂ ਨਾਲੀਆਂ ਦਾ ਖੁਦ ਮੋਕੇ ਤੇ ਪਹੁੰਚ ਕੇ ਜਾਇਜਾ ਲਿਆ।ਇਸ ਮੋਕੇ ਤੇ ਖਾਨਪੁਰ ਨਿਵਾਸੀ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
    ਵਿਧਾਇਕ ਵਿੱਜ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ, ਚਾਹੇ ਉਹ ਬੇਰੋਜਗਾਰ ਨੋਜਵਾਨਾਂ ਨੂੰ ਨੋਕਰੀਆਂ ਦੇਣ ਦਾ ਵਾਧਾ ਹੋਵੇ ਜਾਂ ਫਿਰ ਵਿਕਾਸ ਕਾਰਜਾਂ ਦਾ ਵਾਧਾ ਹੋਵੇ।ਉਨ੍ਹਾਂ ਕਿਹਾ ਕਿ ਪਠਾਨਕੋਟ ਸਹਿਰ ਦੀਆਂ ਸਮੱਸਿਆਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੇ ਉਪਰਾਲਿਆਂ ਸਦਕਾ ਹੱਲ ਕੀਤਾ ਜਾ ਰਿਹਾ ਹੈ।

PPN2005201811
ਉਨ੍ਹਾਂ ਕਿਹਾ ਕਿ ਉਨ੍ਹਾ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਬੇਰੋਜਗਾਰ ਨੋੋਜਵਾਨਾਂ ਨੂੰ ਨੋਕਰੀਆਂ ਦੇਣ ਦੇ ਲਈ ਕੀਤੇ ਉਪਰਾਲਿਆਂ ਸਦਕਾ ਹੀ ਉਹ ਜਿਲ੍ਹਾ ਪਠਾਨਕੋਟ ਦੇ ਕਰੀਬ 1821 ਨੋਜਵਾਨਾਂ ਨੂੰ ਰੋਜਗਾਰ ਦੇਣ ਵਿੱਚ ਕਾਮਯਾਬ ਹੋਏ ਹਨ ਅਤੇ ਜਿਲ੍ਹਾ ਪਠਾਨਕੋਟ ਵਿੱਚ ਲਗਾਏ ਜਾ ਰਹੇ ਰੋਜਗਾਰ ਮੇਲਿਆਂ ਦੇ ਵਿੱਚ ਬਿਨ੍ਹਾਂ ਕਿਸੇ ਭੇਦਭਾਵ ਦੇ ਨੋਕਰੀਆਂ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਗਰੋਥ ਸੈਂਟਰ ਵਿਖੇ ਬਣਾਈ ਪੈਪਸੀਕੋ ਜਾ ਰਹੀ ਕੰਪਨੀ ਵਿੱਚ ਕਰੀਬ 2000 ਨੋਜਵਾਨਾਂ ਨੂੰ ਰੋਜਗਾਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਕੰਪਨੀ ਡੇਅਰੀ ਉਦਯੋਗ ਵਿੱਚ ਇਕ ਬਹੁਤ ਵੱਡਾ ਬਦਲਾਅ ਲੈ ਕੇ ਆਵੇਗੀ। ਕੰਪਨੀ ਨੂੰ ਡੇਅਰੀ ਪੋ੍ਰਡਕਟਸ ਬਣਾਉਣ ਦੇ ਲਈ ਕਰੀਬ ਸਵਾ ਤਿੰਨ ਲੱਖ ਲੀਟਰ ਦੁੱਧ ਦੀ ਲੋੜ ਹੋਵੇਗੀ ਜਿਸ ਨਾਲ ਡੇਅਰੀ ਉਦਯੋਗ ਨੂੰ ਹੁਲਾਰਾ ਮਿਲੇਗਾ।ਇਸ ਦੇ ਨਾਲ ਹੀ ਕੰਪਨੀ ਵਿੱਚ ਬਣਾਏ ਜਾਣ ਵਾਲੇ ਜੂਸ ਅਤੇ ਹੋਰ ਪ੍ਰੋਡਕਟਸ ਦੇ ਲਈ ਸਬਜੀ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਵਰਗ ਅਤੇ ਬਾਗਬਾਨਾਂ ਨੂੰ ਵੀ ਵਧੀਆ ਫਲੇਟ ਫਾਰਮ ਮਿਲਣ ਜਾ ਰਿਹਾ ਹੈ।  
    ਇਸ ਮੋਕੇ ਤੇ ਵਿਧਾਇਕ ਅਮਿਤ ਵਿੱਜ ਨੇ ਖਾਨਪੁਰ ਦੇ ਕਈ ਮੁਹੱਲਿਆਂ ਦਾ ਆਪ ਦੋਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।ਲੋਕਾਂ ਵੱਲੋਂ ਪਾਣੀ ਦੀ ਕਿੱਲਤ ਦੀ ਦੱਸੀ ਸਮੱਸਿਆ ਨੂੰ ਹੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਸੀਵਰੇਜ ਐਂਡ ਵਾਟਰ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਜਲਦੀ ਹੀ ਖਾਨਪੁਰ ਦੇ ਇਲਾਕੇ ਅੰਦਰ ਪਾਣੀ ਦੀ ਪਾਈਪ ਨਵੀਂ ਪਾਈ ਜਾਵੇ ਤਾਂ ਜੋ ਹਰ ਘਰ ਤੱਕ ਅਤੇ ਹਰ ਵਿਅਕਤੀ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚ ਸਕੇ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਨਾਂ ਸਥਾਨਾਂ ਤੇ ਸਟਰੀਟ ਲਾਈਟਾਂ ਨਹੀਂ ਹਨ ਉਥੇ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ। 

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply