Tuesday, March 3, 2026

ਪਤਿਤਪੁਣਾ ਰੋਕਣ ਲਈ ਦਿੱਲੀ ਕਮੇਟੀ ਗੰਭੀਰ- ਮੁਲਾਜ਼ਮਾਂ ਲਈ ਡਰੈਸ ਕੋਡ ਵੀ ਕੀਤਾ ਨਿਰਧਾਰਿਤ

rana-paramjit-singhਨਵੀਂ ਦਿੱਲੀ, 23 ਮਈ  (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਥੇ ਹੋਏ ਜਨਰਲ ਇਜਲਾਸ ਵਿੱਚ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਰਾਣਾ ਪਰਮਜੀਤ ਸਿੰਘ ਵਲੋਂ ਦਿੱਤੇ ਗਏ ਸੁਝਾਵਾਂ `ਤੇ ਵਿਚਾਰ-ਵਟਾਂਦਰਾ ਕੀਤੇ ਜਾਣ ਉਪਰੰਤ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਲਈ ਆਪਣੀ ਡਿਊਟੀ ਦੌਰਾਨ ‘ਡਰੈਸ ਕੋਡ’ ਦਾ ਪਾਲਣ ਸਖਤੀ ਨਾਲ ਕੀਤੇ ਜਾਣ ਦੀ ਪ੍ਰਵਾਨਗੀ ਸਰਬ-ਸੰਮਤੀ ਨਾਲ ਦਿੱਤੀ ਗਈ।ਇਸ ਸੰਬੰਧ ਵਿੱਚ ਨਿਸ਼ਚਿਤ ਕੀਤੇ ਗਏ ਡਰੈਸ ਕੋਡ ਅਨੁਸਾਰ ਗੁਰਦੁਆਰਾ ਕਮੇਟੀ ਦੇ ਸਮੂਹ ਕਰਮਚਾਰੀਆਂ ਦੇ ਅੰਮ੍ਰਿਤਧਾਰੀ ਹੋਣ ਤੇ ਦਾਹੜਾ ਪ੍ਰਕਾਸ਼ ਕਰਨ ਤੋਂ ਇਲਾਵਾ ਸੇਵਾਦਾਰਾਂ/ ਸੇਵਾਦਾਰਨੀਆਂ ਲਈ ਡਿਊਟੀ ਸਮੇਂ ਦੌਰਾਨ ਸਫੈਦ ਕਮੀਜ਼/ ਕੁੜਤਾ, ਪਜਾਮਾ/ ਸਲਵਾਰ ਤੇ ਨੀਲੀ ਦਸਤਾਰ/ ਦੁਪੱਟੇ ਨਾਲ ਉਪਰੋਂ ਗਾਤਰੇ ਕਿਰਪਾਨ ਧਾਰਨ ਕਰਨਾ ਅਤੇ ਕਲਰਕਾਂ, ਦਫਤਰੀਆਂ ਤੇ ਸੀਨੀਅਰ ਅਧਿਕਾਰੀਆਂ ਲਈ ਨੀਲੀ/ ਪੀਲੀ ਦਸਤਾਰ/ ਦੁਪੱਟਾ ਸਜਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਰਾਣਾ ਵਲੋਂ ਦਿਤੇ ਗਏ ਇਕ ਹੋਰ ਸੁਝਾਉ, ਕਿ ਗੁਰਦੁਆਰਾ ਕਮੇਟੀ ਦੇ ਕਰਮਚਾਰੀਆਂ, ਭਾਵੇਂ ਉਹ ਗੁਰਦੁਆਰਾ ਕੰਪਲੈਕਸ ਅੰਦਰਲੀ ਰਿਹਾਇਸ਼ ਵਿੱਚ ਜਾਂ ਬਾਹਰ ਰਹਿ ਰਹੇ ਹਨ, ਵਿਚੋਂ ਕਈਆਂ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਕੇਸਾਂ ਦੀ ਬੇਅਦਬੀ ਕਰਦੇ ਹਨ।ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਕਰਨ ਲਈ ਇਕ ਕਮੇਟੀ ਬਣਾਈ ਜਾਵੇ ਅਤੇ ਉਸ ਕਮੇਟੀ ਦੀ ਰਿਪੋਰਟ ਦੇ ਅਧਾਰ `ਤੇ ਦੋਸ਼ੀ ਸਾਬਤ ਹੋਣ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏ, ਨੂੰ ਵੀ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੰਦਿਆਂ, ਅਜਿਹੀਆਂ ਸ਼ਿਕਾਇਤਾਂ ਦੀ ਪੜਤਾਲ ਲਈ ਕਮੇਟੀ ਬਣਾਉਣ ਅਤੇ ਉਸ ਦੀ ਰਿਪੋਰਟ ਦੇ ਅਧਾਰ `ਤੇ ਕਾਰਵਾਈ ਕਰਨ ਦੇ ਅਧਿਕਾਰ ਪ੍ਰਧਾਨ ਸਾਹਿਬ ਨੂੰ ਦਿਤੇ ਗਏ।  

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply