Sunday, May 19, 2024

ਵਿਧਾਇਕ ਗੋਲਡੀ ਵਲੋਂ ਯੂਨੀਵਰਸਿਟੀ ਕਾਲਜ ਬੇਨੜ੍ਹਾ ਦਾ ਪ੍ਰਾਸਪੈਕਟਸ ਰਲੀਜ਼

PPN2305201806ਧੂਰੀ, 23 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) –  ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਦੇ ਸੈਸ਼ਨ 2018-19 ਲਈ ਦਾਖਲਿਆਂ ਦੀ ਸ਼ੁਰੂਆਤ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵਲੋਂ ਕਾਲਜ ਦਾ ਪ੍ਰਾਸਪੈਕਟਸ ਰਿਲੀਜ਼ ਕਰਕੇ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਘੱਟ ਫੀਸਾਂ ਨਾਲ ਉੱਚ-ਮਿਆਰੀ ਵਿਦਿਆ ਮੁਹੱਈਆ ਕਰਵਾਉਣ ਵਾਲਾ ਇਹ ਕਾਲਜ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ।ਉਨਾਂ ਕਿਹਾ ਕਿ ਇਲਾਕੇ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਵਿਦਿਆਰਥੀਆਂ ਲਈ ਵਿਸ਼ੇਸ਼ ਬੱਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਪੀ.ਆਰ.ਟੀ.ਸੀ ਦਾ ਵਿਸ਼ੇਸ਼ ਬੱਸ-ਸਟਾਪ ਵੀ ਬਣਾਇਆ ਗਿਆ ਹੈ।ਉਨਾਂ ਆਸ ਪ੍ਰਗਟ ਕੀਤੀ ਕਿ ਸ਼ੁਰੂ ਹੋਣ ਜਾ ਰਹੀ ਦਾਖਲਾ ਪ੍ਰਕਿਰਿਆ ਵਿਚ ਵਿਦਿਆਰਥੀ ਭਾਰੀ ਉਤਸ਼ਾਹ ਵਿਖਾਉਣਗੇ।ਦਾਖਲਾ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਵੇਰਵਾ ਦਿੰਦਿਆਂ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀ ਕਾਲਜ ‘ਤੋਂ ਪ੍ਰਾਸਪੈਕਟਸ ਖਰੀਦ ਕੇ ਫਾਰਮ ਭਰ ਕੇ ਆਪਣਾ ਦਾਖਲਾ ਰਜਿਸਟਰ ਕਰਾ ਸਕਦਾ ਹੈ। ਉਨਾਂ ਦੱਸਿਆ ਕਿ ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਵਿਖੇ ਬੀ.ਏ, ਬੀ.ਕਾਮ, ਬੀ.ਐਸ.ਸੀ (ਮੈਡੀਕਲ/ਨਾਨ-ਮੈਡੀਕਲ) ਅਤੇ ਬੀ.ਸੀ.ਏ ਦੀਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀਆਂ ਵਿਚ ਇਸ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਾਂ ਦੀ ਸਹੂਲਤ ਲਈ ਕਾਲਜ ਵਿਖੇ ਵਿਸ਼ੇਸ਼ ਹੈਲਪ-ਡੈਸਕ ਲਗਾਏ ਗਏ ਹਨ, ਜਿਥੇ ਵਿਦਿਆਰਥੀਆਂ ਨੂੰ ਰੁਚੀ ਅਨੁਸਾਰ ਕੈਰੀਅਰ ਗਾਈਡੈਂਸ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਰੁਚੀ ਮੁਤਾਬਿਕ ਹੀ ਆਪਣੇ ਕੋਰਸ ਬਾਰੇ ਫੈਸਲਾ ਲੈ ਸਕਣ।ਉਹਨਾਂ ਦੱਸਿਆ ਕਿ ਜੁਲਾਈ ਵਿਚ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ।ਇਸ ਮੌਕੇ ਆਸ਼ੀਰਵਾਦ ਫਾਊਂਡੇਸ਼ਨ ਦੇ ਐਮ.ਡੀ ਮਨੀਸ਼ ਗਰਗ ਅਤੇ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ ।
 

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply