Thursday, June 11, 2026

ਉਤਰ ਪੂਰਬੀ ਖੇਤਰ ਲਈ ਮੇਘਲਿਆ `ਚ ਮੋਬਾਈਲ ਸੇਵਾਵਾਂ ਲਈ ਯੂਐਸਓਐਫ ਯੋਜਨਾ ਪ੍ਰਵਾਨ

ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ 3911 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਮੇਘਾਲਿਆ ਵਿੱਚ ਉੱਤਰ ਪੂਰਬੀ ਖੇਤਰ ਲਈ ਵਿਸਤ੍ਰਿਤ ਦੂਰਸੰਚਾਰ ਵਿਕਾਸ ਯੋਜਨਾ (ਸੀਟੀਡੀਪੀ) ਨੂੰ ਲਾਗੂ ਕਰਨ ਅਤੇ ਉੱਤਰ ਪੂਰਬ ਦੇ ਸੀਟੀਡੀਪੀ ਪ੍ਰੋਜੈਕਟ ਲਈ ਵਧੀ ਹੋਈ 8120.81 ਕਰੋੜ ਰੁਪਏ  ਦੀ ਰਾਸ਼ੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ(10.09.2014 ਨੂੰ ਮੰਤਰੀ ਮੰਡਲ ਵੱਲੋਂ 5336.18 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ)।ਇਸ ਲਈ ਧਨ ਰਾਸ਼ੀ ਸਰਬਵਿਆਪੀ ਸੇਵਾ ਅਨੁਗ੍ਰਹਿ ਕੋਸ਼ (ਯੂਐੱਸਓਐੱਫ) ਵੱਲੋਂ ਦਿੱਤੀ ਜਾਵੇਗੀ।
        ਮੇਘਾਲਿਆ ਰਾਜ ਦੇ ਪਹਿਚਾਣ ਕੀਤੇ ਗਏ ਅਜਿਹੇ ਖੇਤਰ ਜਿੱਥੇ ਮੋਬਾਈਲ ਸੇਵਾ ਨਹੀਂ ਹੈ, ਉੱਥੇ 2ਜੀ+4ਜੀ ਮੋਬਾਈਲ ਕਵਰੇਜ ਦੀ ਵਿਵਸਥਾ ਅਤੇ ਮੇਘਾਲਿਆ ਵਿੱਚ ਰਾਸ਼ਟਰੀ ਰਾਜ ਮਾਰਗਾਂ ਨਾਲ 2ਜੀ+4ਜੀ ਮੋਬਾਈਲ ਕਵਰੇਜ ਦੀ ਵਿਵਸਥਾ।ਦੂਰਸੰਚਾਰ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਨਾਲ ਮੇਘਾਲਿਆ ਵਿੱਚ ਮੋਬਾਈਲ ਸੰਪਰਕ ਦੀ ਪੈਂਠ ਵਧੇਗੀ। ਸਿੱਟੇ ਵਜੋਂ ਲੋਕਾਂ ਦੀ ਸੰਚਾਰ, ਸੂਚਨਾ ਅਤੇ ਸੰਚਾਲਨ ਪ੍ਰਣਾਲੀ ਤੱਕ ਸਸਤੀ ਅਤੇ ਅਸਾਨ ਪਹੁੰਚ ਹਵੇਗੀ।ਮੇਘਾਲਿਆ ਦੇ ਅਜਿਹੇ ਖੇਤਰਾਂ ਵਿੱਚ ਜਿੱਥੇ ਜਨਤਕ ਮੋਬਾਈਲ ਨੈੱਟਵਰਕ ਦੀ ਪਹੁੰਚ ਨਹੀਂ ਹੈ, ਇਸ ਨੈੱਟਵਰਕ ਨੂੰ ਪਹੁੰਚਾਉਣ ਨਾਲ ਉੱਥੋਂ ਦੇ ਨਾਗਰਿਕਾਂ ਨੂੰ ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਉਣ ਵਿੱਚ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਲਾਭ ਮਿਲ ਸਕਣਗੇ।ਜਿਨ੍ਹਾਂ ਇਲਾਕਿਆਂ ਵਿੱਚ ਮੋਬਾਈਲ ਨੈੱਟਵਰਕ ਨਹੀਂ ਹੈ, ਉੱਥੇ ਇਸ ਨੂੰ ਬਰਾਡਬੈਂਡ ਅਤੇ ਇੰਟਰਨੈੱਟ ਜ਼ਰੀਏ ਵਧਾਇਆ ਜਾਵੇਗਾ।

 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply