ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਜਲ ਸੈਨਾ ਦੀਆਂ ਚਾਰ ਮਹਿਲਾ ਅਧਿਕਾਰੀਆਂ, ਜਿਨ੍ਹਾਂ ਨੇ ਆਪਣੇ ਜਹਾਜ਼ ਆਈਐਨਐਸ ਵੀ ਤਾਰਿਣੀ ਵਿੱਚ ਪੂਰੀ ਦੁਨੀਆ ਦਾ ਸਫ਼ਲਤਾ ਨਾਲ ਚੱਕਰ ਲਗਾਇਆ ਹੈ, ਨੇ ਅੱਜ ਇੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਇਹ ਮੁਹਿੰਮ,ਜਿਸ ਨੂੰ ਕਿ ਨਾਵਿਕਾ ਸਾਗਰ ਪਰਿਕਰਮਾ ਦਾ ਨਾਮ ਦਿੱਤਾ ਗਿਆ, ਪਹਿਲੀ ਅਜਿਹੀ ਮੁਹਿੰਮ ਹੈ, ਜਿਸ ਵਿੱਚ ਸਿਰਫ਼ ਮਹਿਲਾ ਅਮਲੇ ਨੇ ਹੀ ਸਾਰੀ ਦੁਨੀਆ ਦਾ ਚੱਕਰ ਲਗਾਇਆ। ਆਪਣੀ ਗੱਲਬਾਤ ਦੌਰਾਨ ਅਮਲੇ ਦੀਆਂ ਮੈਂਬਰਾਂ ਨੇ ਮਿਸ਼ਨ ਦੇ ਵੱਖ-ਵੱਖ ਪਹਿਲੂਆਂ, ਆਪਣੀ ਤਿਆਰੀ , ਟ੍ਰੇਨਿੰਗ ਅਤੇ ਯਾਤਰਾ ਦੌਰਾਨ ਦੇ ਤਜਰਬਿਆਂ ’ਤੇ ਚਾਨਣਾ ਪਾਇਆ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮਿਸ਼ਨ ਦੀ ਸਫ਼ਲਤਾ ’ਤੇ ਅਮਲੇ ਦੀਆਂ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅਮਲੇ ਦੀਆਂ ਮੈਂਬਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਇਸ ਯਾਤਰਾ ਦੇ ਆਪਣੇ ਤਜਰਬਿਆਂ ਨੂੰ ਲਿਖਕੇ ਸਾਂਝੇ ਕਰਨ। ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਵੀ ਇਸ ਮੌਕੇ ’ਤੇ ਮੌਜੂਦ ਸਨ।ਇਸ ਮੁਹਿੰਮ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਨੇ ਕੀਤੀ ਅਤੇ ਅਮਲੇ ਦੇ ਹੋਰ ਮੈਂਬਰਾਂ ਵਿੱਚ ਲੈਫਟੀਨੈਂਟ ਕਮਾਂਡਰਜ਼ ਪ੍ਰਤਿਭਾ ਜਸਵਾਲ, ਪੀ ਸਵਾਥੀ ਅਤੇ ਲੈਫਟੀਨੈਂਟਸ ਐੱਸ, ਵਿਜਯ ਦੇਵੀ, ਬੀ ਐਸ਼ਵਰਯ ਅਤੇ ਪਾਇਲ ਗੁਪਤਾ ਸ਼ਾਮਲ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media