ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮਸਿਆਵਾਂ ਦੇ ਸਮਾਧਾਨ ਲਈ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦੇ ਅਗਵਾਈ ਵਿੱਚ ਚਲਾਇਆ ਜਾ ਰਿਹਾ ਸਾਂਝਾ ਮੋਰਚਾ ਦੁਆਰਾ ਭੁੱਖ ਹੜਤਾਲ ਅਭਿਆਨ ਮੰਗਲਵਾਰ ਨੂੰ 33ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ । ਮੰਗਲਵਾਰ ਨੂੰ ਗਜਟੇਡ ਐਂਡ ਨਾਨ ਗਜਟੇਡ ਐਸਸੀਬੀਸੀ ਇੰਪਲਾਇਜ ਵੇਲਫੇਅਰ ਫੇਡਰੇਸ਼ਨ ਦੇ ਕਰਮਚਾਰੀਆਂ ਨੇ ਚੇਅਰਮੈਨ ਠਾਕਰ ਦਾਸ ਦੀ ਅਗਵਾਈ ਵਿੱਚ ਭੁੱਖ ਹੜਤਾਲ ਵਿੱਚ ਭਾਗ ਲਿਆ । ਭੁੱਖ ਹੜਤਾਲੀਆਂ ਨੂੰ ਸਾਂਝਾ ਮੋਰਚੇ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਉਪ ਪ੍ਰਧਾਨ ਰਾਜਪਾਲ ਗੁੰਬਰ, ਸਕੱਤਰ ਕਾਮਰੇਡ ਸ਼ਕਤੀ, ਵਿੱਤ ਸਕੱਤਰ ਰਾਜ ਕਿਸ਼ੋਰ ਕਾਲੜਾ, ਪ੍ਰਬੰਧਕ ਅਮ੍ਰਿਤ ਲਾਲ ਕਰੀਰ, ਜਗਦੀਸ਼ ਕਟਾਰਿਆ, ਇਕਬਾਲ ਸਿੰਘ, ਪ੍ਰੀਤਮ ਸਿੰਘ, ਬੂਟਾ ਸਿੰਘ ਅਤੇ ਸੂਰਜ ਪ੍ਰਕਾਸ਼, ਸੰਜੀਵ ਝਾਂਬ ਨੇ ਹਾਰ ਪਾਕੇ ਭੁੱਖ ਹੜਤਾਲ ਉੱਤੇ ਬਿਠਾਇਆ।ਇਸ ਮੌਕੇ ਆਪਣੇ ਸੰਬੋਧਨ ਵਿੱਚ ਚੇਅਰਮੈਨ ਠਾਕਰ ਦਾਸ ਨੇ ਕਿਹਾ ਕਿ ਸਰਕਾਰਾਂ ਐਨੀ ਢੀਠ ਹੋ ਚੁੱਕੀਆਂ ਹਨ ਕਿ ਬਿਨਾਂ ਸੰਘਰਸ਼ ਅਤੇ ਜਿੰਦਾਬਾਦ ਮੁਰਦਾਬਾਦ ਦੇ ਬਿਨਾਂ ਕੋਈ ਜਾਇਜ ਮੰਗ ਨਹੀਂ ਮੰਣਦੇ ।ਰੇਲਵੇ ਦੀ ਛੋਟੀ-ਛੋਟੀ ਮੰਗਾਂ ਲਈ ਵੀ ਮਹੀਨੇ ਤੋਂ ਜ਼ਿਆਦਾ ਸਮੇ ਤੋਂ ਭੁੱਖ ਹੜਤਾਲ ਸੰਘਰਸ਼ ਚੱਲ ਰਿਹਾ ਹੈ ।ਉਨ੍ਹਾਂ ਨੇ ਆਪਣੀ ਫੈਡਰੇਸ਼ਨ ਦੁਆਰਾ ਸਾਂਝਾ ਮੋਰਚਾ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ।ਅੱਜ ਭੁੱਖ ਹੜਤਾਲ ਵਿੱਚ ਬੈਠਣ ਵਾਲਿਆਂ ਵਿੱਚ ਚੇਅਰਮੈਨ ਠਾਕਰ ਦਾਸ, ਰਮੇਸ਼ ਕੁਮਾਰ, ਰਾਜਵੀਰ ਸਿੰਘ, ਓਮਪ੍ਰਕਾਸ਼ , ਨਿਕਾ ਰਾਮ, ਰਾਮਪ੍ਰਕਾਸ਼, ਸੰਦੀਪ ਕੁਮਾਰ, ਬਾਬਾ ਜੀਤ ਸਿੰਘ ਕੰਧਵਾਲਾ ਆਦਿ ਸ਼ਾਮਿਲ ਸਨ ।
Check Also
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …