ਪਠਾਨਕੋਟ, 6 ਜੂਨ (ਪੰਜਾਬ ਪੋਸਟ ਬਿਊਰੋ) – ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਤਨਾਅ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ ਏ ਦੇ ਗਰਾਊਂਡ ਫਲੋਰ ‘ਤੇ ਲਗਭਗ 5 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਿਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਸਟ੍ਰਿਕ ਉਲੰਪਿਕ ਐਸੋਸੀਏਟ ਵਲੋਂ ਬਣਾਈ ਗਈ ਇਸ ਜਿਮ ਦਾ ਅੱਜ ਉਦਘਾਟਨ ਕਰਕੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਪੁੱਰਦ ਕੀਤੀ ਗਈ ਹੈ। ਇਸ ਸਮੇਂ ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ), ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਅਸ਼ੋਕ ਕੁਮਾਰ ਸਹਾਇਕ ਕਮਿਸ਼ਨ
ਰ ਜਨਰਲ, ਅਰਸ਼ਦੀਪ ਸਿੰਘ ਲੁਬਾਣਾ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਅਤੇ ਸਮੂਹ ਕਰਮਚਾਰੀ ਹਾਜਰ ਸਨ।
ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਫਤਰੀ ਕਰਮਚਾਰੀਆਂ ਕੋਲ ਆਪਣੀ ਸਿਹਤ ਲਈ ਸਮਾਂ ਨਹੀਂ ਹੁੰਦਾ, ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਬਣਾਈ ਗਈ ਇਹ ਜਿਮ ਜਿਥੇ ਕਰਮਚਾਰੀਆਂ ਦੇ ਤਨਾਅ ਨੂੰ ਦੂਰ ਕਰਨ ਲਈ ਵਰਦਾਨ ਸਾਬਤ ਹੋਵੇਗੀ, ਉਥੇ ਕਰਮਚਾਰੀਆਂ ਦੀ ਸਿਹਤ ਵੀ ਚੰਗੀ ਹੋਵੇਗੀ ਅਤੇ ਉਹ ਤੰਦਰੁਸਤ ਵੀ ਰਹਿਣਗੇ।ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜਿਮ ਬਣਾਉਣ ਦਾ ਸੁਝਾਅ ਉਨ੍ਹਾਂ ਦਾ ਬਹੁਤ ਵਧੀਆ ਸੀ।
ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਜ਼ਿਲ੍ਹੇ ਅੰਦਰ ਲਾਂਚ ਕੀਤਾ ਗਏ ਜਿਮ ਦੀ ਅਧਿਕਾਰੀ/ ਕਰਮਚਾਰੀ ਦਫਤਰੀ ਸਮੇਂ ਤੋਂ ਪਹਿਲਾਂ ਜਾਂ ਬਾਅਦ `ਚ ਸ਼ਾਮ 5.00 ਵਜੇ ਤੋਂ 6.00 ਵਜੇ ਤੱਕ ਵਰਤੋਂ ਕਰ ਸਕਦੇ ਹਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media