Tuesday, November 24, 2026

ਗਲੋਬਲ ਵਾਰਮਿੰਗ ਤੇ ਪ੍ਰਦੂਸ਼ਣ ਨਾਲ ਨਿਪਟਨ ਲਈ ਜਿਆਦਾ ਤੋਂ ਜਿਆਦਾ ਪੋਦੇ ਲਗਾਉਣ ਦੀ ਜਰੂਰਤ- ਏ.ਡੀ.ਸੀ

PPN0706201811ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਵਿਸਵ ਵਾਤਾਵਰਨ ਦਿਵਸ ਅਤੇ ਮਿਸਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਵੱਲੋਂ ਦਫਤਰ ਕਮਿਊਨਟੀ ਹਾਲ ਸਰਨਾ ਵਿਖੇ ਪੋਦੇ ਲਗਾਏ ਗਏ।ਉਨ੍ਹਾਂ ਨੇ ਸਮੂਹ ਸਟਾਫ ਅਤੇ ਦਫਤਰ ਵਿਖੇ ਹਾਜ਼ਰ ਹੋਰ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਅੱਜ ਦੀਆਂ ਸਮੱਸਿਆਵਾਂ ਜਿਵੇ ਕਿ ਗਲੋਬਲ ਵਾਰਮਿੰਗ, ਪ੍ਰਦੂਸਣ ਆਦਿ ਅਜਿਹੀਆਂ ਸਮੱਸਿਆਵਾਂ ਤੋਂ ਨਿਪਟਨ ਦੇ ਲਈ ਅੱਜ ਸਾਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਲਗਾਇਆ ਇਕ ਪੋਦਾ ਜਿੱਥੇ ਵਾਤਾਵਰਨ ਨੂੰ ਸੁੱਧ ਰੱਖੇਗਾ ਉੱਥੇ ਹੀ ਮੋਸਮ ਵਿੱਚ ਵੱਧ ਰਹੀ ਗਰਮੀ ਨੂੰ ਵੀ ਕੰਟਰੋਲ ਕਰਦਾ ਹੈ।ਉਨ੍ਹਾਂ ਕਰਮਚਾਰੀਆਂ ਨੂੰ ਵੀ ਪ੍ਰੇਰਿਤ ਕਰਦਿਆਂ ਕਿਹਾ ਕਿ  ਸਾਨੂੰ ਚਾਹੀਦਾ ਹੈ ਕਿ ਖੁਸੀ ਦੇ ਮੋਕੇ ਅਤੇ ਆਪਣੇ ਜਨਮ ਦਿਨ `ਤੇ ਘੱਟੋ ਘੱਟ ਹਰ ਸਾਲ ਇਕ ਪੋਦਾ ਲਗਾਇਆ ਜਾਵੇ ਅਤੇ ਉਸ ਦੀ ਦੇਖ ਰੇਖ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਵੱਲੋਂ ਅਗਰ ਇਕ ਪੌਦਾ ਵੀ ਲਗਾਇਆ ਜਾਵੇ ਤਾਂ ਧਰਤੀ ਨੂੰ ਹਰਿਆ ਭਰਿਆ ਕੀਤਾ ਜਾ ਸਕਦਾ ਹੈ।ਇਸ ਮੋਕੇ ਦਫਤਰ ਦਾ ਸਟਾਫ ਅਤੇ ਹੋਰ ਲੋਕ ਵੀ ਹਾਜ਼ਰ ਸਨ।
 

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply