ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਜਿਥੇ ਸਰਕਾਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਹਰੇਕ ਵਿਦਿਆਰਥੀ ਨੂੰ ਵਧੀਆਂ ਕਵਾਲਿਟੀ ਦੀ ਸਿੱਖਿਆ, ਵਰਦੀਆਂ, ਫ੍ਰੀ ਕਿਤਾਬਾਂ ਆਦਿ ਮੁਹੇਈਆਂ ਕਰਵਾ ਰਹੀ ਹੈ ।ਉਥੇ ਹੀ ਜਿਲ੍ਹਾ ਪਠਾਨਕੋਟ ਦੇ ਅਧਿਆਪਕਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਣ ਵਾਲੇ ਵਿਦਿਆਰਥੀਆਂ ਲਈ ਸਮਰ ਕੈਂਪ ਆਯੋਜਿਤ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਰਵਿੰਦਰ ਕੁਮਾਰ ਨੇ ਦੱਸਿਆ ਕਿ ਇਹ ਜਿਲ੍ਹਾ ਪਠਾਨਕੋਟ ਵਿੱਚ ਵੀ ਪਹਿਲੀ ਵਾਰ ਕੀਤਾ ਗਿਆ ਹੈ ਕਿ ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰੀਬ 6-7 ਸਕੂਲਾਂ ਦੀਆਂ 168 ਵਿਦਿਆਰਥਣਾਂ ਦਾ ਇਕ ਪੰਜ ਰੋਜਾ ਸਮਰ ਕੈਂਪ ਇਸ ਵਾਰ ਲਗਾਇਆ ਗਿਆ ਅਤੇ ਸਮਰ ਕੈਂਪ ਦੋਰਾਨ ਬੱਚਿਆਂ ਨੂੰ ਬਹੁਤ ਕੂਝ ਨਵਾਂ ਸਿੱਖਣ ਨੂੰ ਮਿਲਿਆ।ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾ ਜਿਲ੍ਹਾ ਪਠਾਨਕੋਟ ਦੇ ਕਰੀਬ 31 ਸਕੂਲਾਂ ਵਿੱਚ ਵੀ ਪ੍ਰਾਇਮਰੀ ਸਕੂਲਾਂ ਵਿੱਚ ਪੜਣ ਵਾਲੇ ਬੱਚਿਆਂ ਲਈ ਸਮਰ ਕੈਂਪ ਆਯੋਜਿਤ ਕੀਤੇ ਗਏ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਮਰ ਕੈਂਪਾਂ ਦਾ ਆਯੋਜਨ ਕੀਤਾ ਗਿਆ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਵਿੱਚ ਉਤਸਾਹ ਪੈਦਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਪੰਜ ਦਿਨਾਂ ਚੱਲ ਚਲਾਏ ਗਏ ਇਸ ਸਮਰ ਕੈਂਪ ਦੇ ਲਈ ਜਿਲ੍ਹਾ ਸਿੱਖਿਆਂ ਵਿਭਾਗ ਅਤੇ ਆਪਣੀ ਇੱਛਾਂ ਨਾਲ ਸਮਰ ਕੈਂਪਾਂ ਵਿੱਚ ਆਪਣਾ ਸਹਿਯੋਗ ਦੇਣ ਵਾਲੇ ਟੀਚਰ ਵਧਾਈ ਦੇ ਪਾਤਰ ਹਨ।
ਇਸ ਸਬੰਧੀ ਪੜੋ ਪੰਜਾਬ ਪੜਾਓ ਪੰਜਾਬ ਕੋਆਰਡੀਨੇਟਰ ਸ੍ਰੀ ਕੇਵਲ ਕ੍ਰਿਸਨ ਨੇ ਦੱਸਿਆ ਕਿ ਇਸ ਸਾਲ ਜਿਲ੍ਹਾ ਪਠਾਨਕੋਟ ਦੇ ਨਰੰਗਪੁਰ, ਨਾਲਾ, ਛਾਬਲਾ,ਖੁਸੀ ਨਗਰ, ਜਸਵਾਂ, ਇੱਟੀ, ਆਸਾ ਬਾਨੋ, ਨਰੋਟ ਮਹਿਰਾ, ਬਹਿਲੋਲਪੁਰ, ਮਮੂਨ, ਪੱਡਿਆ ਲਾਹੜੀ, ਨੰਗਲ, ਢਾਕੀ, ਲਮੀਨੀ, ਭੂਰ, ਛੱਤਵਾਲ, ਮਾੜਵਾਂ, ਭਮਲਾਦਾ, ਸੁਜਾਨਪੁਰ, ਰਾਣੀਪੁਰ,ਮੁਤਫਰਕਾ, ਰਾਣੀਪੁਰ ਝਿਕਲਾ, ਬਸਾਉਂ ਬਾੜਵਾਂ, ਨਰੋਟ ਜੈਮਲ ਸਿੰਘ, ਸਿਉਟੀ ਤਰਫ ਨਰੋਟ, ਰਮਕਾਲਵਾਂ, ਤਾਹਰਪੁਰ, ਕਥਲੋਰ, ਮੱਟੀ, ਦਰੰਗ ਖੱਡ੍ਹ ਅਤੇ ਭਰੋਲੀ ਕਲ੍ਹਾਂ ਸਕੂਲਾਂ ਵਿਖੇ ਸਮਰ ਕੈਂਪ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ 31 ਸਕੂਲਾਂ 1 ਜੂਨ ਤੋਂ 5 ਜੂਨ ਤੱਕ ਲਗਾਏ ਗਏ ਇਨ੍ਹਾਂ ਕੈਂਪਾਂ ਵਿੱਚ 1566 ਬੱਚਿਆਂ ਨੇ ਇਨ੍ਹਾਂ ਸਮਰ ਕੈਂਪਾਂ ਦਾ ਅਨੰਦ ਪ੍ਰਾਪਤ ਕੀਤਾ ਅਤੇ ਅੱਜ ਇਨ੍ਹਾਂ ਕੈਂਪਾਂ ਦਾ ਸਮਾਪਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਰ ਕੈਪਸ ਦੇ ਲਈ ਕਰੀਬ 90 ਅਧਿਆਪਕਾਂ ਨੇ ਆਪਣੀ ਇੱਛਾ ਨਾਲ ਆਪਣੀਆਂ ਸੇਵਾਵਾਂ ਦਿੱਤੀਆ। ਉਨ੍ਹਾਂ ਦੱਸਿਆ ਕਿ ਸਮਰ ਕੈਂਪ ਦੋਰਾਨ ਬੱਚਿਆਂ ਨੂੰ ਕਲੇਮਾਡਲਿੰਗ, ਪੇਪਰ ਫੋਲਡਿੰਗ, ਸਿੰਗਿੰਗ, ਡਾਂਸ ਅਤੇ ਖੇਡਾਂ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਇਨ੍ਹਾਂ ਸਮਰ ਕੈਂਪਾਂ ਨੂੰ ਲੈ ਕੇ ਕਾਫੀ ਉਤਸਾਹ ਪਾਇਆ ਗਿਆ ਹੈ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …