Monday, September 7, 2026

ਅਕਾਲੀ ਦਲ 1920 ਦੇ ਜਿਲ੍ਹਾ ਪ੍ਰਧਾਨ ਤੇ ਪਾਰਟੀ ਬੁਲਾਰੇ ਦਲਜੀਤ ਸਿੰਘ ਸੰਧੂ ਦਾ ਦਿਹਾਂਤ

PPN230203
ਅੰਮ੍ਰਿਤਸਰ, 23  ਫ਼ਰਵਰੀ ( ਨਰਿੰਦਰ ਪਾਲ ਸਿੰਘ )- ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਅਕਾਲੀ ਦਲ 1920 ਦੇ ਜਿਲਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਸੰਧੂ ਅੱਜ ਸੰਖੇਪ ਬਿਮਾਰੀ ਤੋ ਬਾਅਦ ਅਕਾਲ ਚਲਾਣਾ ਕਰ ਗਏ। ਉਹ 55 ਸਾਲ ਦੇ ਸਨ। ਸ੍ਰ. ਸੰਧੂ ਆਪਣੇ ਪਿੱਛੇ ਮਾਤਾ ਪੂਰਨ ਕੌਰ, ਪਤਨੀ ਬੀਬੀ ਗੁਰਦੀਪ ਕੌਰ ਤੇ ਦੋ ਬੱਚੇ ਪ੍ਰਭਜੀਤ ਸਿੰਘ ਤੇ ਬੇਟੀ ਡਾਕਟਰ ਮਨਦੀਪ ਕੌਰ ਛੱਡ ਗਏ । ਉਨਾਂ ਦਾ ਅੰਤਿਮ ਸਸਕਾਰ ਸਥਾਨਕ ਦੁਰਗਿਆਣਾ ਸ਼ਮਸ਼ਾਨ ਘਾਟ ਵਿਖੇ ਕੀਤਾ  ਗਿਆ ਤੇ ਮ੍ਰਿਤਕ ਦੇਹ ਨੂੰ ਉਨਾਂ ਦੇ ਭੱਤੀਜੇ ਸਰਤਾਜ ਸਿੰਘ ਨੇ ਅਗਨੀ ਵਿਖਾਈ । ਸ੍ਰ. ਸੰਧੂ ਹਾਕੀ ਦੇ ਕੌਮਾਂਤਰੀ ਪੱਧਰ ਦੇ ਖਿਡਾਰੀ ਵੀ ਸਨ ਤੇ ਟੈਕਸਟਾਈਲ ਸਨਅੱਤ ਵਿਚ ਵੀ ਉਨਾਂ ਦਾ ਨਾਮ ਸੀ। ਸ੍ਰ. ਸੰਧੂ ਨੇ ਸਿਆਸੀ ਸਫਰ ਅਕਾਲੀ ਦਲ ਮਾਨ ਤੋ ਸ਼ੁਰੂ ਕੀਤਾ ਜੋ ਅਕਾਲੀ ਦਲ 1920 ਦੇ ਸ਼ਹਿਰੀ ਪ੍ਰਧਾਨ ਵਜੋ ਸਮਾਪਤ ਕੀਤਾ।ਇਸ ਸਫਰ ਦੌਰਾਨ ਸ੍ਰ. ਸੰਧੂ ਨੇ 1992 ਵਿਚ ਲੋਕ ਸਭਾ ਦੀ ਚੋਣ ਵੀ ਲੜੀ ਸੀ ਤੇ ਭਾਰੀ ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ।ਸ੍ਰ. ਦਲਜੀਤ ਸਿੰਘ ਸੰਧੂ ਦੇ ਅੰਤਮ ਸਸਕਾਰ ਸਮੇ ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਸ੍ਰ.ਰਘਬੀਰ ਸਿੰਘ ਰਾਜਾਸਾਂਸੀ, ਦਰਸ਼ਨ ਸਿੰਘ ਈਸਾਪੁਰ, ਸ੍ਰ ਬੇਅੰਤ ਸਿੰਘ ਖਿਆਲਾ, ਟਹਿਲ ਸਿੰਘ, ਡਾਕਟਰ ਸੁਖਵਿੰਦਰ ਸਿੰਘ, ਕੌਸਲਰ ਰਾਜ ਕੁਮਾਰ ਤੇ ਬੀ.ਸੀ ਸੈਲ ਵਾਰਡ ਪ੍ਰਧਾਨ ਬਲਬੀਰ ਸਿੰਘ ਬੀਰਾ, ਗੁਰਮੀਤ ਸਿੰਘ ਭੱਟੀ, ਸਤਪਾਲ ਸਿੰਘ, ਮਨੋਹਰ ਸਿੰਘ ਭੱਟੀ,  ਸਰਬਜੀਤ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply