ਅੰਮ੍ਰਿਤਸਰ, 14 ਅਗਸਤ (ਮਨਜੀਤ ਕੌਰ) ਸੀ.ਬੀ.ਐਸ.ਈ. ਵੱਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਰਵ-ਪੱਖੀ ਵਿਕਾਸ ਅਤੇ ਉਹਨਾਂ ਅੰਦਰਲੇ ਹੁਨਰ ਨੂੰ ਉਭਾਰਨ ਲਈ ਅਨੇਕਾਂ ਤਰ੍ਹਾਂ ਦੀਆਂ ਪ੍ਰਤਿਯੋਗਤਾਵਾਂ ਅਤੇ ਪ੍ਰਕ੍ਰਿਆਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹਨਾਂ ਵਿੱਚ ਵਿਦਿਆਰਥੀਆਂ ਦੀ ਸਿਖਣ ਯੋਗਤਾ ਨੂੰ ਵਿਕਸਿਤ ਕਰਨ ਲਈ ਆਫ ਲਾਈਨ ਅਤੇ ਆਨ ਲਾਈਨ ‘ਰਾਈਟਿੰਗ ਸੀਰੀਜ਼’ ਦਾ ਆਰੰਭ ਕੀਤਾ ਗਿਆ ਹੈ। ਇਸ ਸਾਲ 5 ਅਗਸਤ 2014 ਤੋਂ 11 ਅਗਸਤ 2014 ਤੱਕ ਸ੍ਰੀ ਪਿੰਗਲੀ ਵੈਕਟਯਾ ਦੇ ਪ੍ਰੇਰਨਾਦਾਇਕ ਜੀਵਨ ਉੱਤੇ ਰਾਈਟਿੰਗ ਸੀਰੀਜ਼ ਪ੍ਰਤਿਯੋਗਤਾ ਆਯੋਜਿਤ ਜੀਤੀ ਗਈ ਜਿਸ ਵਿੱਚ ਸੀ.ਬੀ.ਐਸ.ਈ. ਨਾਲ ਜੁੜੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੀ ਗਿਆਰਵੀ ਜਮਾਤ ਦੀ ਵਿਦਿਆਰਥਣ ਮਾਧਵੀ ਠਾਕੁਰ ਨੇ ਇਸ ਪ੍ਰਤਿਯੋਗਤਾ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਪੰਜ-ਪੰਜ ਹਜ਼ਾਰ ਦੀ ਨਕਦ ਰਾਸ਼ੀ ਦੇ ਦੋ ਇਨਾਮ ਜਿੱਤ ਕੇ ਸਕੂਲ ਦੀ ਸ਼ਾਨ ਵਧਾਈ। ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਇਸ ਹੋਣਹਾਰ ਵਿਦਿਆਰਥਣ ਨੂੰ ਉਸਦੀ ਸ਼ਾਨਦਾਰ ਸਫਲਤਾ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸੀ.ਬੀ.ਐਸ.ਈ. ਵੱਲੋਂ ਆਯੋਜਿਤ ਅਜਿਹੀਆਂ ਪ੍ਰਤਿਯੋਗਤਾਵਾਂ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਦਾ ਵਿਕਾਸ ਕਰਨ ਵਿੱਚ ਬਹੁਤ ਸਹਾਇਕ ਸਾਬਿਤ ਹੁੰਦੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੱਖ-ਵੱਖ ਮਹਾਨ ਸ਼ਖਸੀਅਤਾਂ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ ਜਿਹਨਾਂ ਤੋਂ ਵਿਦਿਆਰਥੀ ਜੀਵਨ ਵਿੱਚ ਮਹਾਨ ਪ੍ਰਾਪਤੀਆਂ ਕਰਨ ਅਤੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …