Friday, November 20, 2026

ਗੁਰਦੁਆਰਾ ਸਾਹਿਬ ਵਿਖੇ ਪੰਜ ਰੋਜ਼ਾ ਮੁਫ਼ਤ ਯੋਗਾ ਕੈਂਪ ਲਗਾਇਆ ਗਿਆ

ਭੀਖੀ, 14 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਪਤੰਜਲੀ ਯੋਗ ਪੀਠ ਹਰਿਦੁਆਰ ਵੱਲੋਂ ਜਿਲ੍ਹੇ ਦੇ ਯੋਗ ਪ੍ਰਚਾਰਕ ਜੋਗਿੰਦਰ ਸਿੰਘ ਕਮਲ ਬਰੇਟਾ ਨੇ ਮੋਹਰ ਸਿੰਘ PPN1406201802ਵਾਲਾ ਵਿਖੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਪੰਜ ਰੋਜ਼ਾ ਮੁਫ਼ਤ ਯੋਗਾ ਕੈਂਪ ਲਗਾਇਆ ਗਿਆ ਕੈਂਪ ਵਿਚ ਬਿਮਾਰੀਆਂ ਤੋਂ ਬਚਣ ਲਈ ਯੋਗ, ਆਸਣ, ਪ੍ਰਾਣਾਯਾਮ, ਐਕੂਪ੍ਰੈਸ਼ਰ ਕਰਵਾਇਆ ਗਿਆ ਅਤੇ ਘਰੇਲੂ ਨੁਸਖ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਯੋਗ ਪ੍ਰਚਾਰਕ ਕਮਲ ਨੇ ਦੱਸਿਆ ਕਿ ਯੋਗ ਹਰ ਉਮਰ ਵਰਗ ਦੇ ਲੋਕਾਂ ਲਈ ਜਰੂਰੀ ਹੈ ਕਿਉਂਕਿ ਸਾਡਾ ਖਾਣ-ਪਾਣ ਜ਼ਹਿਰੀਲਾ ਅਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਕਰਕੇ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਰਹੇ ਹਨ।ਇਨ੍ਹਾਂ ਤੋਂ ਬਚਣ ਦਾ ਸੌਖਾ, ਸਹੀ ਅਤੇ ਸਸਤਾ ਤਰੀਕਾ ਯੋਗ ਕਰਨਾ ਹੈ।ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਵਿਚ ਯੋਗ ਨੂੰ ਪ੍ਰਫੁੱਲਤ ਕਰਨ ਲਈ ‘ਕਰੋ ਯੋਗ ਰਹੋ ਨਿਰੋਗ’ ਦੇ ਨਾਅਰੇ ਲਾਉਂਦੇ ਹੋਏ ਪਿੰਡ ਦੇ ਲੋਕਾ ਨੂੰ ਜਾਗਰੂਕ ਕੀਤਾ।ਪਿੰਡ ਵਾਸੀਆ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਲਈ  ਪ੍ਰੇਰਿਤ ਕੀਤਾ ਗਿਆ ਅਤੇ ਛਾਂਦਾਰ ਬੂਟੇ ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਸੰਬੰਧੀ ਸੰਦੇਸ਼ ਦਿੱਤਾ ਗਿਆ।ਬੰਤ ਸਿੰਘ ਧਾਲੀਵਾਲ  ਨੇ ਕਿਹਾ ਕਿ ਯੋਗ ਪ੍ਰਚਾਰਕ ਜੋਗਿੰਦਰ ਸਿੰਘ ਕਮਲ ਪਿੰਡਾਂ ਵਿੱਚ ਜਾ ਕੇ ਨਿਸ਼ਕਾਮ ਸੇਵਾ ਕਰ ਰਹੇ ਹਨ ਅਤੇ ਸਭ ਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਸਾਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।ਇਸ ਕੈਂਪ ਦੌਰਾਨ ਸਰਪੰਚ ਚਰਨਜੀਤ ਕੌਰ, ਆਸ਼ਾ ਕਾਰਜਕਰਤਾ ਜਸਵੀਰ ਕੌਰ, ਮੇਜਰ ਸਿੰਘ ਧਾਲੀਵਾਲ, ਪੰਚ ਰਣਜੀਤ ਸਿੰਘ, ਦਰਸ਼ਨ ਸਿੰਘ ਕੂੰਨਰ, ਡਾਂ. ਸਤਵੰਤ ਸਿੰਘ, ਕਰਮਜੀਤ ਸਿੰਘ, ਭੋਲਾ ਸਿੰਘ, ਕਲੱਬ ਪ੍ਰਧਾਨ ਬਹਾਦਰ ਖਾਂ ਗਗਨਪ੍ਰੀਤ ਸਿੰਘ, ਸਾਬਕਾ, ਅਲੀ ਖਾਂ ਚੋਕੀਦਾਰ, ਜਗਸੀਰ ਸਿੰਘ ਜੱਗੀ ਆਦਿ ਦਾ ਕੈਂਪ ਨੂੰ ਸਫ਼ਲ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਰਿਹਾ।

Check Also

ਖਾਲਸਾ ਕਾਲਜ ਵੈਟਰਨਰੀ ਵਿਖੇ ਵਾਈਟ ਕੋਟ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ …

Leave a Reply