ਬੱਚਿਆਂ ਦੇ ਰਹਿਣ-ਸਹਿਣ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਦਿੱਤੀਆਂ ਗਈਆਂ ਵਿਸੇਸ਼ ਹਦਾਇਤਾਂ ’ਤੇ ਅਮਲ ਕਰਦੇ
ਹੋਏ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਮਨਪ੍ਰੀਤ ਕੌਰ ਸਰਾਂ ਦੀ ਅਗਵਾਈ ਹੇਠ ਚਾਈਲਡ ਵੈਲਫੇਅਰ ਸੁਸਾਇਟੀ, ਮੈਡੀਕਲ ਅਫਸਰ ਅਤੇ ਹੋਰ ਵਿਭਾਗਾਂ ਨੇ ਅੱਜ ਸ਼ਹਿਰ ਵਿਚ ਚੱਲ ਰਹੀਆਂ ਚਾਈਲਡ ਕੇਅਰ ਸੰਸਥਾਵਾਂ, ਜੋ ਕਿ ਲਾਵਾਰਸ, ਅਨਾਥ ਅਤੇ ਲੋੜਵੰਦ ਬੱਚਿਆਂ ਦੀ ਸੇਵਾ ਵਜੋਂ ਸੰਭਾਲ ਕਰ ਰਹੀਆਂ ਹਨ, ਦੀ ਵਿਸ਼ੇਸ਼ ਜਾਂਚ ਕੀਤੀ। ਸ੍ਰ੍ਰਮਤੀ ਸਰਾਂ ਨੇ ਦੱਸਿਆ ਕਿ ਇਥੇ ਰਹਿ ਰਹੇ ਬੱਚਿਆਂ ਦੀ ਸੇਵਾ ਸੰਭਾਲ, ਰਹਿਣ-ਸਹਿਣ ਦੇ ਬੰਦੋਬਸਤ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨਾ ਭਾਵੇਂ ਇੰਨਾ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ, ਪਰ ਬੱਚਿਆਂ ਦੇ ਸਿਹਤ-ਸੰਭਾਲ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਭਾਗ ਵੱਲੋਂ ਵੀ ਅਚਨਚੇਤ ਜਾਂਚ ਕੀਤੀ ਜਾਂਦੀ ਹੈ।ਉਨਾਂ ਦੱਸਿਆ ਕਿ ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਮਾਨਾਂਵਾਲਾ ਬਰਾਂਚ ਅਤੇ ਲੋਹਗੜ੍ਹ ਇੰਸਟੀਚਿਊਟ ਆਫ ਬਲਾਇੰਡ ਦੀ ਜਾਂਚ ਕੀਤੀ ਗਈ, ਜਿਸ ਵਿੱਚ ਕੁੱਝ ਵੀ ਇਤਰਾਜ਼ਯੋਗ ਜਾਂ ਮਾਪਦੰਡਾਂ ਤੋਂ ਅਧੂਰਾ ਨਹੀਂ ਮਿਲਿਆ।
ਸ੍ਰੀਮਤੀ ਸਰਾਂ ਨੇ ਦੱਸਿਆ ਕਿ ਸਾਡਾ ਵਿਭਾਗ ਬਤੌਰ ਨਿਗਰਾਨ ਇਹ ਕੋਸ਼ਿਸ ਕਰਦਾ ਹੈ ਕਿ ਹਰ ਤਿਮਾਹੀ ਇਕ ਵਾਰ ਹਰੇਕ ਉਸ ਸੰਸਥਾ ਦੀ ਜਾਂਚ-ਪੜਤਾਲ ਕੀਤੀ ਜਾਵੇ, ਜੋ ਅਜਿਹੇ ਬੱਚਿਆਂ ਨੂੰ ਆਸਰਾ ਦਿੰਦੀਆਂ ਹਨ।ਉਨਾਂ ਕਿਹਾ ਕਿ ਭਾਵੇਂ ਹਰੇਕ ਸੰਸਥਾ ਬੜੀ ਜ਼ਿੰਮੇਵਾਰੀ ਨਾਲ ਇਹ ਸੇਵਾ ਨਿਭਾਅ ਰਹੀ ਹੈ, ਪਰ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੀ ਵੀ ਇਹ ਕੋਸਿਸ਼ ਹੁੰਦੀ ਹੈ ਕਿ ਉਕਤ ਸੰਸਥਾਵਾਂ ਨੂੰ ਲਗਾਤਾਰ ਬੱਚਿਆਂ ਦੇ ਸੇਵਾ-ਸੰਭਾਲ ਲਈ ਪ੍ਰੇਰਿਤ ਕਰਦੇ ਰਹੀਏ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media