Friday, November 20, 2026

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ 10 ਰੋਜ਼ਾ ਸਮਰ ਕੈਂਪ ਸਮਾਪਤ

ਸਮਰਾਲਾ, 14 ਜੂਨ (ਪੰਜਾਬ ਪੋਸਟ- ਕੰਗ) – ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਟੇਟ ਐਵਾਰਡੀ ਮਾ. ਸੰਜੀਵ ਕੁਮਾਰ ਦੀ ਅਗਵਾਈ ਹੇਠ 10 PPN1406201810ਰੋਜ਼ਾ ਸਮਰ ਕੈਂਪ ਲਗਾਇਆ ਗਿਆ।ਕੈਂਪ ਦੇ ਆਖਰੀ ਦਿਨ ਸਕੂਲ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਕਲੇਅ ਮੌਡਲਿੰਗ, ਚਾਕ ਮਿੱਟੀ ਦੇ ਖਿਡਾਉਣੇ, ਪੇਂਟਿੰਗ, ਤਿਆਰ ਕੀਤੇ ਮੁਖੌਟੇ, ਗੁੱਡੀਆਂ, ਖਿਡਾਉਣੇ ਆਦਿ ਬਣਾਏ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਸਮਰ ਕੈਂਪ ਦੌਰਾਨ ਮੈਡਮ ਪਰਮਿੰਦਰ ਕੌਰ ਅਤੇ ਲਖਬੀਰ ਕੌਰ ਦੁਆਰਾ ਬੱਚਿਆਂ ਨੂੰ ਸਕਿੱਟ ਨਾਟਕ ਅਤੇ ਸੋਲੋ ਡਾਂਸ ਦੀ ਟਰੇਨਿੰਗ ਦਿੱਤੀ ਗਈ ਅਤੇ ਬੱਚਿਆਂ ਦੁਆਰਾ ‘ਬੇਟੀ ਬਚਾਓ, ਬੇਟੀ ਪੜਾਓ’ ਅਧਾਰਿਤ, ਬਾਲ ਮਜ਼ਦੂਰੀ ਅਜਿਹੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਕੋਰੀਓਗ੍ਰਾਫੀ, ਸਕਿੱਟ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ। ਸਮਰ ਕੈਂਪ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਪੁੱਜੇ ਮੈਡਮ ਸੀ.ਡੀ.ਪੀ.ਓ ਮੈਡਮ ਸੁਨੀਤਾ ਰਾਣੀ ਨੇ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਲੜਕੀਆਂ ਨੂੰ ਵੱਧ ਤੋਂ ਵੱਧ ਪੜਾਉਣਾ ਸਮੇਂ ਦੀ ਮੁੱਖ ਲੋੜ ਦੱਸਿਆ ਤਾਂ ਜੋ ਲੜਕੀਆਂ ਵੀ ਸਮਾਜ ਵਿੱਚ ਅੱਗੇ ਆ ਸਕਣ।ਉਨ੍ਹਾਂ ਨੇ ਕਿਹਾ ਕਿ ਘੁਲਾਲ ਸਕੂਲ ‘ਬੇਟੀ ਬਚਾਓ, ਬੇਟੀ ਪੜਾਓ’ ਅਭਿਆਨ ਨੂੰ ਪੂਰੀ ਤਵੱਜੋ ਦੇ ਰਿਹਾ ਹੈ।ਜਿਸ ਦਾ ਨਤੀਜਾ ਸਕੂਲ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਜਿਆਦਾ ਹੈ ਅਤੇ ਸਕੂਲ ਵਿੱਚ ਲੜਕੀਆਂ ਦਾ ਦਾਖਲਾ ਵੀ ਵਧਿਆ ਹੈ।ਇਹ ਸਭ ਸਕੂਲ ਵਿੱਚ ‘ਬੇਟੀ ਬਚਾਓ, ਬੇਟੀ ਪੜਾਓ’ ਅਭਿਆਨ ਤਹਿਤ ਕਰਵਾਏ ਗਏ ਸਮਾਗਮਾਂ ਅਤੇ ਸੈਮੀਨਾਰਾਂ ਦਾ ਹੀ ਪ੍ਰਭਾਵ ਹੈ।ਮਾ. ਸੰਜੀਵ ਕੁਮਾਰ ਨੇ ਵਾਤਾਵਰਨ ਦਿਵਸ ਮੌਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਲਈ, ਬੱਚਿਆਂ ਨੂੰ ਨਿੱਜੀ ਸਫਾਈ ਰੱਖਣ ਲਈ, ਸਕੂਲ ਬੈਗ ਦੀ ਸਾਂਭ ਸੰਭਾਲ, ਅਧੂਰੀ ਕਹਾਣੀ/ ਕਵਿਤਾ ਨੂੰ ਪੂਰੀ ਕਰਨ ਲਈ ਪ੍ਰੇਰਿਤ ਕੀਤਾ।ਬੱਚਿਆਂ ਦੇ ਮਾਪਿਆਂ ਨੇ 10 ਰੋਜਾ ਸਮਰ ਕੈਂਪ ਦੌਰਾਨ ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨ ਲਈ ਸਮਰ ਕੈਂਪ ਅਧਿਆਪਕਾਂ ਦਾ ਧੰਨਵਾਦ ਕੀਤਾ।

Check Also

ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ

ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …

Leave a Reply