ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਵਿਸ਼ਵ ਖੂਨਦਾਨ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਰੈਡ ਕਰਾਸ ਸੁਸਾਇਟੀ ਅਤੇ ਹੋਰ ਸਮਾਜ ਸੇਵੀ ਐਸੋਸੀਏਸ਼ਨਾਂ ਦੀ ਸਹਾਇਤਾ ਨਾਲ ਵੱਖ-ਵੱਖ ਥਾਵਾਂ ’ਤੇ 9 ਖੂਨਦਾਨ ਕੈਂਪ ਲਗਾਏ ਗਏ।ਸੰਘਾ ਨੇ ਦੱਸਿਆ ਕਿ ਜਿਹੜੇ 9 ਖੂਨਦਾਨ ਕੈਂਪ ਅਲੱਗ ਅਲੱਗ ਥਾਵਾਂ `ਤੇ ਲਗਾਏ ਗਏ ਸਨ ਉਨ੍ਹਾਂ ਵਿੱਚ 751 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ।
ਸੰਘਾ ਨੇ ਦੱਸਿਆ ਕਿ ਟ੍ਰਿਲੀਅਮ ਮਾਲ ਵਿਖੇ ਲਗਾਏ ਖੂਨਦਾਨ ਕੈਂਪ `ਚ 224 ਯੂਨਿਟ, ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅਰਬਨ ਸਿਹਤ ਕੇਅਰ ਸੈਂਟਰ ਵਿੱਚ 109 ਯੂਨਿਟ, ਸ੍ਰੀ ਦਰਬਾਰ ਸਾਹਿਬ ਵਿਚ ਲੰਗਰ ਹਾਲ ਵਾਲੇ ਪਾਸੇ 73 ਯੂਨਿਟ, ਗੁਰਦੁਆਰਾ ਸ਼ਹੀਦਾਂ 69 ਯੂਨਿਟ, ਜਲਿਆਂ ਾਲਾ ਬਾਗ 46 ਯੂਨਿਟ, ਬੀ.ਐਸ.ਐਫ ਕੈਂਪ ਅਟਾਰੀ ਬਾਰਡਰ 20 ਯੂਨਿਟ, ਮਾਲ ਆਫ ਅੰਮ੍ਰਿਤਸਰ 40 ਯੂਨਿਟ, ਫੋਰਟਿਸ ਹਸਪਤਾਲ 50 ਯੂਨਿਟ, ਸਰਕਾਰੀ ਮੈਡੀਕਲ ਕਾਲਜ 120 ਯੂਨਿਟ ਖੂਨ ਇਕੱਤਰ ਕੀਤਾ ਗਿਆ। 
੍ਰ ਸੰਘਾ ਨੇ ਵਿਸ਼ਵ ਖੂਨਦਾਨ ਦਿਵਸ ਮੌਕੇ ਸਹਿਯੋਗ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਖੂਨਦਾਨ ਕੈਂਪ ਨੂੰ ਸੰਚਾਲਿਤ ਕਰਨ ਲਈ ਅਧਾਰਿਤ ਸੰਸਥਾ ਦੇ ਸੰਜੈ ਬਾਲੀ, ਕਰਨਬੀਰ ਸਿੰਘ ਸਲੂਜਾ ਅਤੇ ਮੈਡਮ ਪ੍ਰਤੀਤ ਕੌਰ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਜਿੰਨਾਂ ਨੇ ਇਸ ਖੂਨਦਾਨ ਕੇੈਂਪ ਵਿੱਚ ਆਪਣਾ ਭਰਪੂਰ ਸਹਿਯੋਗ ਦਿੱਤਾ। ਸੰਘਾ ਨੇ ਯੂਅਰ ਬਲੱਡ ਕੈਨ ਸੇਵ ਲਾਇਵ ਸੰਸਥਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ ਵਲੋਂ ਸਭ ਤੋਂ ਜਿਆਦਾ 224 ਯੂਨਿਟ ਖੂਨ ਇਕੱਤਰ ਕੀਤਾ ਗਿਆ ਸੀ। ਸੰਘਾ ਨੇ ਕਿਹਾ ਖੂਨਦਾਨ ਸਭ ਤੋਂ ਉਤਮ ਦਾਨ ਹੈ ਅਤੇ ਇਸ ਨਾਲ ਕਈ ਲੋਕਾਂ ਦੀ ਜਿੰਦਗੀ ਬਚ ਜਾਂਦੀ ਹੈ।
ਸੁਭਾਸ਼ ਚੰਦਰ ਸਹਾਇਕ ਕਮਿਸ਼ਨਰ ਜਨਰਲ ਨੇ ਦੱਸਿਆ ਕਿ ਬੀ.ਐਸ.ਐਫ ਕੈਂਪ ਅਟਾਰੀ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਬਲਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਸਟਮ, ਗੁਰਮੀਤ ਸਿੰਘ ਕਸਟਮ ਅਫਸਰ, ਪੀ.ਪੀ ਸਿੰਘ ਕਸਟਮ ਅਫਸਰ ਵੀ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media