Saturday, April 18, 2026

ਜੀ.ਓ.ਜੀ ਵੱਲੋਂ ਪ੍ਰਾਪਤ ਫੀਡ ਬੈਕ ਅਮਲ ਵਿੱਚ ਲਿਆਂਦੀ ਜਾਵੇਗੀ-ਡਿਪਟੀ ਕਮਿਸ਼ਨਰ

ਖੁਸ਼ਹਾਲੀ ਦੇ ਰਾਖੇ ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ‘ਚ ਪਹੁੰਚਾਉਣ

PPN1506201812ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਆਟਾ ਦਾਲ, ਅਸ਼ੀਰਵਾਦ ਸਕੀਮ, ਮਿਡ ਡੇਅ ਮੀਲ, ਪੈਨਸ਼ਨ ਯੋਜਨਾ ਤਹਿਤ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਇਨ੍ਹਾਂ ਸਕੀਮਾਂ ਦੀ ਸਮੀਖਿਆ ਕਰਨ ਲਈ ਕਮਲਦੀਪ ਸਿੰੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਸਬੰਧਤ ਵਿਭਾਗਾਂ ਦੇ ਮੁਖੀਆਂ ਅਤੇ ਖੁਸ਼ਹਾਲੀ ਦੇ ਰਾਖਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਘਾ ਨੇ ਦੱਸਿਆ ਕਿ ਖੁਸ਼ਹਾਲੀ ਦੇ ਰਾਖਿਆ ਵਲੋਂ ਪਿੰਡ ਪੱਧਰ ਤੱਕ ਇਨ੍ਹਾਂ ਸਕੀਮਾਂ ਨੂੰ ਪਹੰੁਚਾਇਆ ਜਾ ਰਿਹਾ ਹੈ ਅਤੇ ਲੋੜਵੰਦਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।ਸੰਘਾ ਵੱਲੋਂ ਖੁਸ਼ਹਾਲੀ ਦੇ ਰਾਖਿਆ ਤੋਂ ਪ੍ਰਾਪਤ ਹੋਈ ਫੀਡ ਬੈਕ `ਤੇ ਚਰਚਾ ਕੀਤੀ ਗਈ ਅਤੇ ਫੀਡ ਵਿੱਚ ਦੱਸੀਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਗਏ। ਸੰਘਾ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਹਰੇਕ ਐਸ.ਡੀ.ਐਮ ਨਾਲ ਦਫਤਰ ਦਾ ਇਕ ਨੁਮਾਇੰਦਾ ਡੈਜੀਗਨੇਟ ਕਰਨ ਤਾਂ ਜੋ ਉਨ੍ਹਾਂ ਵਿਭਾਗਾਂ ਵੱੋਲੋਂ ਚਲਾਈਆਂ ਜਾਂਦੀਆਂ ਸਕੀਮਾਂ ਵਿੱਚ ਜੋ ਕਮੀਆਂ ਰਹਿ ਗਈਆਂ ਹਨ ਨੂੰ ਪੂਰਾ ਕੀਤਾ ਜਾ ਸਕੇ।
     ਸੰਘਾ ਨੇ ਕਿਹਾ ਕਿ ਵਿਭਾਗਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਪ੍ਰਾਪਤ ਹੋਈ ਫੀਡ ਬੈਕ ਵਿੱਚ ਦੱਸੀਆਂ ਗਈਆਂ ਕਮੀਆਂ ਨੂੰ ਦੂਰ ਕਰਨ ਤਾਂ ਜੋ ਹੇਠਲੇ ਪੱਧਰ ਤੱਕ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ।ਉਨ੍ਹਾਂ ਨੇ ਖੁਸ਼ਹਾਲੀ ਦੇ ਰਾਖਿਆ ਨੂੰ ਕਿਹਾ ਕਿ ਉਹ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਿਲਾਵਟਖੋਰਾਂ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾਉਣ।
     ਇਸ ਮੌਕੇ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਨਿਤਿਸ਼ ਸਿੰਗਲਾ, ਸ੍ਰੀ ਰਜਤ ਓਬਰਾਏ, ਰਵਿੰਦਰ ਸਿੰਘ ਅਰੋੜਾ ਕ੍ਰਮਵਾਰ ਤਿੰਨੋ ਐਸ.ਡੀ.ਐਮ ਅੰਮ੍ਰਿਤਸਰ -1, ਅਜਨਾਲਾ ਅਤੇ ਬਾਬਾ ਬਕਾਲਾ, ਨਰਿੰਦਰਜੀਤ ਸਿੰਘ ਪਨੂੰ ਸਮਾਜ ਭਲਾਈ ਅਫਸਰ, ਕਰਨਲ ਐਸ.ਐਸ ਸੰਧੂ ਜਿਲ੍ਹਾ ਹੈਡ ਜੀ.ਓ.ਜੀ, ਲੈਫ: ਕਰਨਲ ਆਈ.ਐਸ ਸੰਧੂ ਸਹਾਇਕ ਜਿਲ੍ਹਾ ਹੈਡ, ਕਰਨਲ ਗੁਰਮੁੱਖ ਸਿੰਘ ਤਹਿਸੀਲ ਹੈਡ ਅੰਮ੍ਰਿਤਸਰ-1, ਲੈਫ ਕਰਨਲ ਜੀ.ਐਸ ਬਾਜਵਾ ਤਹਿਸੀਲ ਹੈਡ ਅੰਮ੍ਰਿਤਸਰ-2, ਲੈਫ: ਕਰਨਲ ਐਸ.ਐਸ ਢਿਲੋਂ ਤਹਿਸੀਲ ਮਜੀਠਾ, ਮੇਜਰ ਪੀ.ਐਸ ਹੁੰਦਲ ਤਹਿਸੀਲ ਹੈਡ ਬਾਬਾ ਬਕਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੁਸ਼ਹਾਲੀ ਦੇ ਰਾਖੇ ਦੇ ਸਬੰਧਤ ਵਿਭਾਗਾਂ ਦੇ ਮੁਖੀ ਹਾਜਰ ਸਨ।
 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply