Thursday, September 3, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਜਿਉਲੌਜੀ ਵਿਭਾਗ ਵੱਲੋਂ ਹੇਮਾਟੋਪੈਥਾਲੌਜੀ ‘ਤੇ ਡੀ ਬੀ ਟੀ ਦੁਆਰਾ ਪ੍ਰਯੋਜਿਤ ਵਰਕਸ਼ਾਪ

PPN14081405

ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ)- ਜਿਉਲੌਜੀ ਵਿਭਾਗ ਵੱਲੋਂ ਹੇਮਾਤੋਪੈਥਾਲੌਜੀ ਵਿਸ਼ੇ ਉਤੇ ਦੋ ਦਿਨਾਂ ਵਰਕਸ਼ਾਪ ਮਿਤੀ 13-8-2014 ਤੋਂ 14-8-2014 ਨੂੰ ਆਯੋਜਿਤ ਕੀਤੀ ਗਈ।ਇਥੇ ਇਹ ਜ਼ਿਕਰਯੋਗ ਹੈ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਨੂੰ ਲਾਈਫ ਸਾਇੰਸਜ਼ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਕਾਰਨ ਸਟਾਰ ਕਾਲਜ ਦੀ ਉਪਾਧੀ ਪ੍ਰਾਪਤ ਹੋਈ।ਇਸ ਵਰਕਸ਼ਾਪ ਦਾ ਉਦਘਾਟਨ ਸ਼੍ਰੀਮਤੀ ਮਨਬੀਰ ਕੌਸ਼ਲ ਅਤੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਪੈਥਾਲੌਜੀ ਵਿਭਾਗ ਦੇ ਪ੍ਰੋ. (ਡਾ.) ਰਾਹੁਲ ਮਨਨ ਦੁਆਰਾ ਕੀਤਾ ਗਿਆ।ਉਹਨਾਂ ਨੇ ਇਸ ਵਿਸ਼ੇ ਸੰਬੰਧੀ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਖੁਨ ਦੇ ਸੈਲਾਂ ਦੀ ਵਿਵਧਤਾ ਦੇ ਵਿਸ਼ੇ ਉੱਤੇ ਰੌਸ਼ਨੀ ਪਾਈ।ਉਹਨਾਂ ਨੇ ਅਜਿਹੇ ਯੰਤਰ ਦਾ ਵੀ ਪ੍ਰਦਰਸ਼ਨ ਕੀਤਾ ਜੋ ਕਿ ਹੇਮਾਤੋਪੈਥਾਲੌਜੀ ਦਾ ਵਿਸ਼ਲੇਸ਼ਣ ਕਰਦਾ ਹੈ।ਇਸ ਮੌਕੇ ਉੱਤੇ ਬੀ. ਐਸ. ਸੀ (ਮੈਡੀਕਲ) ਦੇ ਸਮੈਸਟਰ ਪੰਜਵਾਂ ਦੇ ਅਤੇ ਬੀ. ਐਸ. ਸੀ (ਬਾਇਓ ਟੈਕਨਾਲੌਜੀ) ਦੇ ਤੀਸਰੇ ਸਮੈਸਟਰ ਦੇ ਵਿਦਿਆਰਥੀਆਂ ਨੇ ਗਿਆਨ ਪ੍ਰਾਪਤ ਕੀਤਾ।ਵਿਭਾਗ ਦੇ ਮੁਖੀ ਡਾ. ਮੋਨਿਕਾ ਭਰਦਵਾਜ ਤੋਂ ਇਲਾਵਾ ਵਿਭਾਗ ਦੇ ਹੋਰ ਮੈਂਬਰਾਂ ਜਿਵੇਂ ਪ੍ਰਭਜੋਤ ਕੌਰ, ਈਸ਼ਾ ਬੱਬਰ ਅਤੇ ਰਿਦਿਮਾ ਵਿਜ ਨੇ ਵੀ ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ।ਇਸ ਤੋਂ ਇਲਾਵਾ ਰਸ਼ਮੀ ਕਾਲੀਆ ਡਾ. ਸ਼ਵੇਤਾ ਮੋਹਨ, ਡਾ. ਪੂਨਮ ਖੁੱਲਰ, ਵਿਨੋਦ ਅਤੇ ਰਾਹੁਲ ਨੇ ਵੀ ਇਸ ਵਰਕਸ਼ਾਪ ਤੋਂ ਲਾਭ ਉਠਾਇਆ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply