
ਬਟਾਲਾ, 14 ਅਗਸਤ (ਨਰਿੰਦਰ ਬਰਨਾਲ) – ਸਕੂਲੀ ਪ੍ਰਬੰਧ ਨੂੰ ਵਧੀਆ ਤੇ ਵਿਦਿਆਰਥੀ ਪੱਖੋ ਹਰ ਤਰੀਕੇ ਨਾਲ ਸੁਚਾਰੂ ਢੰਗ ਨਾਲ ਚਲਾਉਣ ਹਿਤ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਜਿਲੇ ਦੇ ਸਕੂਲ ਮੁਖੀਆਂ ਨਾਲ ਇਕ ਜਰੂਰੀ ਮੀਟਿੰਗ ਕੀਤੀ ਗਈ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਵਿਖੇ ਮੀਟਿੰਗ ਦੌਰਾਨ ਵਿਚਾਰਾਂ ਵਿਚ ਸਾਰੇ ਸਕੂਲ ਮੁਖੀਆਂ ਨੂੰ ਅਜਾਦੀ ਦਿਵਸ ਦੇ ਸਮਾਰੋਹ ਵਿਚ ਵਿਦਿਆਰਥੀਆਂ ਸਮੇਤ ਸਮੂਲੀਅਤ ਕਰਨ ਵਾਸਤੇ ਪਾਬੰਦ ਕੀਤਾ ਗਿਆ, ਇਸ ਤੋ ਇਲਾਵਾ ਵਜੀਫੇ ਦੇ ਪ੍ਰਾਪਤ ਚੈਕਾ ਦੇ ਵਰਤੋ ਸਰਟੀਫਿਕੇਟ,ਗੁਪਤ ਰਿਪੋਰਟਾਂ, ਲੰਬੀ ਛੁਟੀ ਤੇ ਲੰਬੀ ਗੈਰਹਾਜਰੀ ਵਾਲੇ ਕਰਮਚਾਰੀਆਂ ਦੀ ਸੂਚਨਾ, ਸਕੂਲਾਂ ਵਿਚ ਉਹ ਚੈਕ ਜਿਹੜੇ ਕਿਸੇ ਵੀ ਵਿਦਿਆਰਥੀ ਨੂੰ ਨਹੀ ਦਿਤੇ ਗਏ, ਦੀ ਸੂਚਨਾ ਤੇ ਕਲੱਸਟਰ ਇੰਚਾਰਜਾਂ ਵੱਲੋ ਪ੍ਰਾਈਵੇਟ ਸਕੂਲਾਂ ਦੇ ਮੋਬਾਇਲ ਨੰਬਰ ਤੇ ਸਕੂਲ ਦੇ ਡੈਟੇ ਭੇਜਣ ਵਾਸਤੇ ਕਿਹਾ ਗਿਆ।ਇਸ ਮੀਟਿੰਗ ਦੌਰਾਨ ਜਿਲੇ ਭਰ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾ ਰਹੇ ਪੀ ਟੀ ਆਈਜ਼, ਡੀ ਪੀ ਈਜ਼ ਤੇ ਲੈਕਚਰਾਰ ਫਿਜੀਕਲ ਐਜੂਕੇਸਨ ਦੀ ਇੱਕ ਜਰੂਰੀ ਮੀਟਿੰਗ ਦਫਤਰ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਵਿਖੇ ਮਿਤੀ 14ਅਗਸਤ ਨੂੰ ਠੀਕ ਦੁਪਹਿਰ 1 ਵਜੇ ਕੀਤੀ ਜਾ ਰਹੀ ਹੈ, ਸਕੂਲ ਮੁਖੀਆਂ ਨੂੰ ਇਹਨਾ ਸਾਰੇ ਕਰਮਚਾਰੀਆਂ ਨੂੰ ਮੀਟਿੰਗ ਵਿਚ ਸਾਮਲ ਕਰਨ ਹਿੱਤ ਨੋਟ ਕਰਵਾਊਣ ਬਾਰੇ ਕਿਹਾ ਗਿਆ।ਇਸ ਮੀਟਿੰਗ ਵਿਚ ਸ੍ਰੀ ਕੁਲਵੰਤ ਸਿੰਘ, ਪਰਮਿੰਦਰ ਸਿੰਘ ਗਾਈਡੈਸ ਕੌਸਲਰ, ਗੁਰਦਿਤ ਸਿੰਘ, ਨਰਿੰਦਰ ਬਰਨਾਲ,ਹਰਦੇਵ ਸਿੰਘ ਸੁਪਰਡੰਟ, ਸਲਵਿੰਦਰ ਸਿਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ ਬੱਲਪੁਰੀਆਂ, ਪਰਮਿੰਦਰ ਸਿੰਘਜਨਰਲ ਸਕੱਤਰ, ਅਦਿ ਹਾਜ਼ਰ ਸਨ।
Punjab Post Daily Online Newspaper & Print Media