
ਬਠਿੰਡਾ, 14 ਅਗਸਤ (ਜਸਵਿੰਦਰ ਸਿੰਘ ਜੱਸੀ)- ਗੁਰਦੁਆਰਾ ਸਾਹਿਬ ਸਿੰਘ ਸਭਾ ਐਨ.ਐਫ.ਐਲ ਕਲੋਨੀ ਵਿਖੇ ਬੱਚਿਆਂ (8 ਤੋਂ 14 ਸਾਲ ) ਦੇ ਰਾਗ -ਰਤਨ ਸਬਦ ਗਾਇਨ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਮੌਕੇ ਰਾਗ -ਰਤਨ ਗਾਇਨ ਮੁਕਾਬਲੇ ਪੰਥ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਜਗਸੀਰ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵੱਦੀ ਟਕਸਾਲ ਵਾਲਿਆਂ ਦੀ ਆਪਣੀ ਦੇਖ ਰੇਖ ਵਿਚ ਹੋਏ। ਇਸ ਮੁਕਾਬਲਿਆਂ ਵਿਚ 75 ਦੇ ਕਰੀਬ ਬੱਚਿਆ ਨੇ ਬਾਣੀ ਪ੍ਰਤੀ ਉਤਸ਼ਾਹ ਦਿਖਾਉਂਦੇ ਹੋਹੈ ਵੱਖ-ਵੱਖ ਰਾਗਾਂ ਵਿਚ ਸਬਦ ਗਾਇਣ ਕੀਤਾ । ਇਸ ਮੁਕਾਬਲੇ ਵਿਚ ਸ਼ਹਿਰ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ 10 ਵਜੇ ਤੋਂ ਚਲੇ ਸ਼ਾਮ ਤੱਕ ਰਾਗ -ਰਤਨ ਮੁਕਾਬਲਾ ਚਲਿਆ। ਪ੍ਰਬੰਧਕਾਂ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਏ ਮਾਪਿਆਂ,ਪ੍ਰਬੰਧਕਾਂ ਅਤੇ ਰਿਸ਼ਤੇਦਾਰਾਂ ਲਈ ਚਾਹ ਪਾਣੀ ਤੋਂ ਇਲਾਵਾ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਫਤਹਿ ਟੀ.ਵੀ ਦੇ ਡਾਂਈਰੈਕਟਰ ਭਾਈ ਪਰਮਪਾਲ ਸਿੰਘ ਨੇ ਆਪ ਹਾਜ਼ਰ ਹੋ ਕੇ ਬੱਚਿਆਂ ਦੀ ਇਸ ਰਾਗ -ਰਤਨ ਪ੍ਰਤੀਯੋਗਤਾ ਦੀ ਵਿਸ਼ੇਸ ਰਿਕਾਰਡਿੰਗ ਕਰਕੇ ਫਤਿਹ ਟੀ ਵੀ ‘ਤੇ ਬਾਅਦ ਵਿਚ ਟੀ.ਵੀ. ‘ਤੇ ਦਿਖਾ ਕੇ ਬੱਚਿਆਂ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਸੇਵਾਦਾਰ ਭਾਈ ਬਲਵੰਤ ਸਿੰਘ ਪੰਛੀ, ਰਜਿੰਦਰ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ,ਸੁਰਜੀਤ ਸਿੰਘ ਬਰਾੜ,ਉਜਾਗਰ ਸਿੰਘ, ਸੁਖਦੇਵ ਸਿੰਘ, ਧਾਰਮਿਕ ਸਭਾ ਸੁਸਾਇਟੀਆਂ ਦੇ ਆਗੂਆਂ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣਾਂ ਤੋਂ ਇਲਾਵਾ ਐਨ.ਐਫ.ਐਲ ਕਲੋਨੀ ਦੇ ਐਮ.ਡੀ ਨੇ ਭਾਗ ਲਿਆ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ।
Punjab Post Daily Online Newspaper & Print Media