Wednesday, June 10, 2026

ਦੋ ਰਿਵਾਲਵਰਾਂ ਤੇ ਪਸਤੌਲ ਸਮੇਤ ਤਿੰਨ ਕਾਬੂ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਏ-ਡਵੀਜਨ ਵਲੋ ਸ਼ਹਿਰ ਵਿੱਚ ਹੋ ਰਹੀਆਂ ਵਾਰਦਾਤਾਂ PPN1706201815ਦੀ ਰੋਕਥਾਮ ਲਈ ਵਿੱਢੀ ਗਈ ਮੁਹਿੰਮ ਦੋਰਾਨ ਏ.ਐਸ.ਆਈ ਨਰਿੰਦਰ ਸਿੰਘ ਵੱਲੋ ਮੁਖਬਰ ਖਾਸ ਦੀ ਇਤਲਾਹ ਤੇ ਗੁਰੂ ਨਾਨਕ ਭਵਨ ਪਾਰਕਿੰਗ ਨਜਦੀਕ ਸਿਟੀ ਸੈਟਰ ਤੋ ਅਕਾਸ਼ ਸੰਧੂ ਉਰਫ ਆਸੂ ਪੁੱਤਰ ਕਮਲ ਕੁਮਾਰ ਅਤੇ ਦਾਨਿਸ਼ ਸੰਧੂ ਪੁੱਤਰ ਧਰਮਿੰਦਰ ਸੰਧੂ ਦੋਨੋ ਵਾਸੀ ਗਲੀ ਸ਼ਹੀਦ ਮਹਿੰਦਰਪਾਲ ਵਾਲੀ ਰਾਮਬਾਗ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਹਨਾ ਦੇ ਕਬਜ਼ੇ ਵਿੱਚੋ ਇਕ ਰਿਵਾਲਵਰ 32 ਬੋਰ ਸਮੇਤ 2 ਰੋਦ ਜਿੰਦਾ 32 ਬੋਰ ਬ੍ਰਾਮਦ ਕੀਤੇ ਅਤੇ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਮਜ਼ੀਦ ਪੁਛਗਿੱਛ ਕੀਤੀ ਗਈ।ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰ ਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਦੋਸ਼ੀ ਦਾਨਿਸ਼ ਸੰਧੂ ਨੇ ਇਕ ਹੋਰ ਨਜਾਇਜ਼ ਪਿਸਟਲ 7.62 ਸਮੇਤ ਮੈਗਜੀਨ ਅਪਣੇ ਘਰੋ ਬਰਾਮਦ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਉਸ ਨੇ ਇਕ ਹੋਰ ਨਜ਼ਾਇਜ ਰਿਵਾਲਵਰ ਰਣਜੀਤ ਸਿੰਘ ਉਰਫ ਰਾਣਾ ਵਾਸੀ ਮੋਹਨੀ ਪਾਰਕ ਅੰਮ੍ਰਿਤਸਰ ਨੂੰ 30,000/- ਰੂਪੈ ਵਿੱਚ ਵੇਚਿਆ ਸੀ।ਦੋਸ਼ੀ ਦਾਨਿਸ਼ ਸੰਧੂ ਦੀ ਨਿਸ਼ਾਨਦੇਹੀ `ਤੇ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਰਜਿੰਦਰਪਾਲ ਸਿੰਘ ਵਾਸੀ ਗੁਰੂ ਹਰਕ੍ਰਿਸਨ ਨਗਰ ਮੋਹਨੀ ਪਾਰਕ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਲੋਹਗੜ ਚੌਕ ਦੇ ਕੋਲੋਂ ਜੂਸ ਦੀ ਦੁਕਾਨ ਤੋਂ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਨਜਾਇਜ਼ ਰਿਵਾਲਵਰ 32 ਬੋਰ ਬਰਾਮਦ ਕੀਤਾ ਗਿਆ।ਇਸ ਮਾਮਲੇ ਸਬੰਧੀ ਅਸਲਾ ਐਕਟ ਤਹਿਤ ਥਾਣਾ ਏ ਡਵੀਜਨ ਮੁਕੱਦਮਾ ਨੰਬਰ 172 ਦਰਜ ਕੀਤਾ ਗਿਆ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply